ਪ੍ਰਣੀਤ, ਅਸ਼ਵਿਨੀ-ਸਿੱਕੀ ਮਲੇਸ਼ੀਆ ਮਾਸਟਰਸ ਦੇ ਪ੍ਰੀ ਕੁਆਰਟਰਫਾਈਨਲ ''ਚ

01/18/2018 9:51:55 AM

ਸਿਬੂ, (ਮਲੇਸ਼ੀਆ)— ਭਾਰਤ ਦੇ ਸਾਈ ਪ੍ਰਣੀਤ ਅਤੇ ਅਸ਼ਵਿਨੀ ਪੋਨੱਪਾ ਅਤੇ ਐੱਨ ਸਿੱਕੀ ਰੇਡੀ ਦੀ ਮਹਿਲਾ ਡਬਲਜ਼ ਜੋੜੀ ਨੇ ਅੱਜ ਇੱਥੇ 120,000 ਡਾਲਰ ਇਨਾਮੀ ਮਲੇਸ਼ੀਆ ਮਾਸਟਰਸ ਗ੍ਰਾਂ ਪ੍ਰੀ ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ ਕੁਆਰਟਰਫਾਈਨਲ 'ਚ ਪ੍ਰਵੇਸ਼ ਕੀਤਾ। ਪ੍ਰਣੀਤ ਨੇ ਥਾਈਲੈਂਡ ਦੇ ਕੰਟਾਫੋਨ ਵਾਂਗਚੋਰੇਨ ਨੂੰ ਪਹਿਲੇ ਦੌਰ 'ਚ 44 ਮਿੰਟ 'ਚ 21-13, 21-13 ਨਾਲ ਹਰਾਇਆ।

ਅਸ਼ਵਿਨੀ ਅਤੇ ਸਿੱਕੀ ਦੀ ਜੋੜੀ ਨੇ ਜਰਮਨੀ ਦੀ ਯੋਹਾਨਾ ਗੋਲੀਜੇਵਸਕੀ ਅਤੇ ਲਾਰਾ ਕੀਪਲੀਨ ਨੂੰ ਸਿਰਫ 25 ਮਿੰਟ 'ਚ 21-15, 21-12 ਨਾਲ ਹਰਾਇਆ। ਪੁਰਸ਼ ਸਿੰਗਲ 'ਚ ਡੈਨਮਾਰਕ ਦੇ ਮੌਜੂਦਾ ਵਿਸ਼ਵ ਚੈਂਪੀਅਨ ਵਿਕਟਰ ਐਕਸੇਲਸਨ ਨੂੰ ਛੱਡ ਕੇ ਚੋਟੀ ਦੇ ਖਿਡਾਰੀਆਂ ਨੂੰ ਪਹਿਲੇ ਦੌਰ 'ਚ ਬਾਹਰ ਦਾ ਰਸਤਾ ਦੇਖਣਾ ਪਿਆ। ਇਸ 'ਚ ਚੀਨ ਦੇ ਲਿਨ ਡੈਨ, ਚੇਨ ਲੋਂਗ, ਦੱਖਣੀ ਕੋਰੀਆ ਦੇ ਸੋਨ ਵਾਨ ਹੋ ਅਤੇ ਮਲੇਸ਼ੀਆ ਦੇ ਲੀ ਚੋਂਗ ਵੇਈ ਸ਼ਾਮਲ ਹਨ।


Related News