ਵਿਰਾਟ ਦਾ ਧੋਨੀ ਨੂੰ ਸਮਰਥਨ ਕਰਨਾ ਅਸਾਧਾਰਣ : ਗਾਂਗੁਲੀ

11/18/2017 4:00:19 AM

ਕੋਲਕਾਤਾ— ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਆਲੋਚਨਵਾਂ ਦਾ ਸਾਹਮਣਾ ਕਰ ਰਹੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਸਮਰਥਨ ਕਰਨ ਦੇ ਤਰੀਕੇ ਲਈ ਮੌਜੂਦਾ ਕਪਤਾਨ ਵਿਰਾਟ ਕੋਹਲੀ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਅਸਾਧਰਣ ਦੱਸਿਆ ਹੈ। ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 'ਚ ਧੋਨੀ ਦੀ ਸਟ੍ਰਾਈਕ ਰੇਟ ਬਹੁਤ ਧੀਮੀ ਰਹੀ ਹੈ ਪਰ ਕਪਤਾਨ ਵਰਾਟ ਨੇ ਧੋਨੀ ਦਾ ਸਮਰਥਣ ਕਰਦੇ ਹੋਏ ਕਿਹਾ ਸੀ ਕਿ ਉਹ ਹਰ ਤਰੀਕੇ ਨਾਲ ਟੀਮ 'ਚ ਆਪਣਾ ਯੋਗਦਾਨ ਦੇ ਰਹੇ ਹਨ। ਗਾਂਗੁਲੀ ਨੇ ਇੱਥੇ ਕਿਹਾ ਉਹ ਇਕ ਵਧੀਆ ਕਪਤਾਨ ਹੈ। ਮੈਨੂੰ ਨਹੀਂ ਪਤਾ ਕਿ ਉਹ ਡਰੇਸਿੰਗ ਰੂਮ 'ਚ ਕੀ ਕਰਦੇ ਹਨ ਜਾਂ ਰਣਨੀਤੀ ਤੌਰ 'ਤੇ ਉਹ ਕੀ ਕਰਦੇ ਹਨ, ਕਿਉਂਕਿ ਮੈਂ ਟੀਮ ਤੋਂ ਬਹੁਤ ਦੂਰ ਸੀ। ਮੈਨੂੰ ਨਹੀਂ ਪਤਾ ਕਿ ਉਹ ਟੀਮ ਬੈਠਕ 'ਚ ਕੀ ਕਰਦੇ ਹਨ ਪਰ ਉਹ ਜਿਸ ਤਰ੍ਹਾਂ ਆਪਣੇ ਖਿਡਾਰੀਆਂ ਦਾ ਖਾਸ ਧਿਆਨ ਰੱਖਦੇ ਹਨ ਉਹ ਅਸਾਧਾਰਣ ਹੈ।
ਆਪਣੇ ਉੱਪਰ ਹੋ ਰਹੇ ਲਗਾਤਾਰ ਆਲੋਚਨਵਾਂ ਦੇ ਵਿਚ ਧੋਨੀ ਨੇ ਖੁਦ ਕਿਹਾ ਸੀ ਕਿ ਹਰ ਵਿਅਕਤੀ ਦੇ ਜੀਵਨ 'ਚ ਆਪਣਾ-ਆਪਣਾ ਵਿਚਾਰ ਹੁੰਦਾ ਹੈ, ਉਸ ਦੇ ਵਚਾਰਾਂ ਦਾ ਸਾਹਮਣੇ ਕਰਨਾ ਚਾਹੀਦਾ। ਗਾਂਗੁਲੀ ਨੇ ਕਿਹਾ ਕਿ ਮੈਂ ਧੋਨੀ ਦੇ ਬਾਰੇ 'ਚ ਬੋਲਦਾ ਹਾਂ ਤੇ ਮੈਂ ਧੋਨੀ ਦੇ ਲਈ ਵਿਰਾਟ ਦੇ ਅੰਦਰ ਜੋ ਦੇਖਿਆ ਹੈ ਉਹ ਸ਼ਾਨਦਾਰ ਹੈ।


Related News