ਪੋਰਨਸਟਾਰ ਮੀਆ ਖਲੀਫਾ ਹੁਣ ਬੋਲੀ- ਇਹ ਗੇਮ ਹੈ ਸ਼ਰਮਨਾਕ

12/11/2017 11:24:24 PM

ਨਵੀਂ ਦਿੱਲੀ— 3 ਸਾਲ ਪਹਿਲੇ ਹਿਜਾਬ ਪਾ ਕੇ ਏ ਲਿਸਟਿਡ ਵੀਡੀਓ 'ਚ ਕੰਮ ਕਰਨ ਵਾਲੀ ਮੀਆ ਖਲੀਫਾ ਦੇ ਰੈਸਲਿੰਗ 'ਤੇ ਦਿੱਤੇ ਗਏ ਬਿਆਨ 'ਤੇ ਨਿੰਦਾ ਹੋ ਰਹੀ ਹੈ। ਇਕ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਜਦੋਂ ਸਾਬਕਾ ਪੋਰਨਸਟਾਰ ਮੀਆ ਖਲੀਫਾ ਤੋਂ ਪੁੱਛਿਆ ਗਿਆ ਕਿ ਯੂ.ਐੱਫ.ਸੀ. ਫਾਈਨਟਰ ਰੌਂਡਾ ਰੋਸੀ  ਡਬਲਯੂ. ਡਬਲਯੂ. ਈ. 'ਚ ਸ਼ੁਰੂਆਤ ਕਰਨ ਜਾ ਰਹੀ ਹੈ ਪਰ ਤੁਹਾਡੀ ਰਾਏ ਕੀ ਹੈ ਤਾਂ 24 ਸਾਲਾ ਮੀਆ ਖਲੀਫਾ ਬੋਲੀ - ਰੈਸਲਿੰਗ 'ਚ ਜਾ ਕੇ ਰੌਂਡਾ ਆਪਣਾ ਕਰੀਅਰ ਖਤਮ ਕਰ ਲਵੇਗੀ। ਮੀਆ ਨੇ ਕਿਹਾ ਕਿ ਉਸ ਨੂੰ ਡਬਲਯੂ. ਡਬਲਯੂ. ਈ. ਪਸੰਦ ਨਹੀਂ ਹੈ। ਕਿਉਂਕਿ ਇਸ 'ਚ ਅਸਲੀ ਫਾਈਟ ਨਹੀਂ ਹੁੰਦੀ। ਇਹ ਸ਼ਰਮਨਾਕ ਹੈ।

PunjabKesari
ਘਰ ਵਾਲਿਆਂ ਤੇ ਸਮਾਜ ਦੇ ਵਿਰੋਧ ਚਲਦੇ ਐਂਡਲਟ ਤੋਂ ਸਨਿਆਸ ਲੈ ਚੁੱਕੀ ਮੀਆ ਦਾ ਬਿਆਨ ਸਾਹਮਣੇ ਆਉਂਦੇ ਹੀ ਹੁਰੀਕੇਨ ਹੇਲਮ ਨੇ ਇਸ ਦਾ ਜਵਾਬ ਵੀ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਕਿ ਇਕ ਪੋਰਨਸਟਾਰ ਪ੍ਰੋ ਰੈਸਲਿੰਗ ਦਾ ਆਦਰ ਨਹੀਂ ਕਰਦੀ। ਇਹ ਉਸ ਦੀ ਨਿਜੀ ਰਾਏ ਹੈ। ਅਸਲ 'ਚ ਸਾਡੀ ਬਾਡੀ ਵੀ ਮੈਚ ਦੌਰਾਨ ਉਨ੍ਹਾ ਹੀ ਦਰਦ ਝਲਦੀ ਹੈ ਜਿਨ੍ਹਾਂ ਕਿ ਸਾਬਕਾ ਪੋਰਨਸਟਾਰ ਆਪਣੀ ਏ ਲਿਸਟਿਡ ਵੀਡੀਓ ਦੇ ਦੌਰਾਨ। ਹੁਰਿਕੇਨ ਹੇਲਮਸ ਤੇ ਮੀਆ ਖਲੀਫਾ ਦੇ ਆਹਮੋ-ਸਾਹਮਣੇ ਹੁੰਦੇ ਹੀ ਫੈਂਸ ਨੇ ਵੀ ਇਸ ਮੁੱਦੇ 'ਤੇ ਆਪਣੀ ਪ੍ਰਤੀ ਕਿਰਿਆ ਦਿੱਤੀ ਹੈ। ਫੈਂਸ ਨੇ ਕਿਹਾ ਕਿ ਸਭ ਨੂੰ ਆਪਣੀ ਰਾਏ ਦੇਣ ਦਾ ਹੱਕ ਹੈ। ਸਾਨੂੰ ਇਕ ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ।


Related News