ਵੇਸਲੇ ਨਾਲ ਡਰਾਅ ਖੇਡ ਕੇ ਆਨੰਦ ਸਾਂਝੇ ਰੂਪ ਨਾਲ ਦੂਜੇ ਸਥਾਨ ''ਤੇ

08/13/2017 4:01:44 AM

ਸੇਂਟ ਲੁਈ (ਅਮਰੀਕਾ)— 5 ਵਾਰ ਦੇ ਵਿਸ਼ਵ ਚੈਂਪੀਅਨ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਸਿੰਕਫੀਲਡ ਸ਼ਤਰੰਜ ਟੂਰਨਾਮੈਂਟ ਦੇ ਆਖਰੀ ਦੌਰ ਵਿਚ ਅਮਰੀਕਾ ਦੇ ਵੇਸਲੇ ਨੂੰ ਬਰਾਬਰੀ 'ਤੇ ਰੋਕ ਕੇ ਸਾਂਝਾ ਦੂਜਾ ਸਥਾਨ ਹਾਸਲ ਕੀਤਾ। ਆਨੰਦ ਨੇ ਸੰਭਾਵਿਤ 9 ਵਿਚੋਂ 5.5 ਅੰਕ ਜੁਟਾਏ। ਇਸ ਭਾਰਤੀ ਖਿਡਾਰੀ ਨੂੰ ਕੁਝ ਅਹਿਮ ਰੇਟਿੰਗ ਅੰਕ ਵੀ ਮਿਲੇ, ਜਿਸ ਨਾਲ ਉਹ 2800 ਰੇਟਿੰਗ ਅੰਕ ਦੇ ਕਰੀਬ ਪਹੁੰਚ ਗਿਆ। ਟੂਰਨਾਮੈਂਟ ਵਿਚ 7 ਡਰਾਅ ਅਤੇ 2 ਜਿੱਤ ਦੀ ਬਦੌਲਤ ਆਨੰਦ ਵਿਸ਼ਵ ਰੈਂਕਿੰਗ 'ਚ 7ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਫਰਾਂਸ ਦੇ ਮੈਕਸਿਮ ਵਾਚੇਅਰ ਲਾਗ੍ਰੇਵ ਨੇ  ਕਿਸੀ ਏਲੀਟ ਟੂਰਨਾਮੈਂਟ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਸਿੰਕਫੀਲਡ ਕੱਪ ਦਾ ਖਿਤਾਬ ਜਿੱਤਿਆ। ਉਨ੍ਹਾਂ ਨੇ ਆਖਰੀ ਦੌਰ ਵਿਚ ਰੂਸ ਦੇ ਈਯਾਨ ਨੇਪੋਮਨਿਯਾਚੀ ਨੂੰ ਹਰਾ ਕੇ 6 ਅੰਕ ਦੇ ਨਾਲ ਖਿਤਾਬ ਆਪਣੀ ਝੋਲੀ  ਪਾਇਆ। ਆਨੰਦ ਦੇ ਨਾਲ ਕਾਰਲਸਨ ਵੀ 5.5 ਅੰਕ ਦੇ ਨਾਲ ਸਾਂਝੇ ਦੂਸਰੇ ਸਥਾਨ 'ਤੇ ਰਹੇ। ਜਦਕਿ ਅਰੋਨਿਯਮ ਨੂੰ ਰੂਸ ਦੇ ਸਰਜੇਈ ਕ੍ਰਾਜੀਅਨ ਦੇ ਨਾਲ ਸਾਂਝੇ ਚੌਥੇ ਸਥਾਨ ਨਾਲ ਹੌਸਲਾ ਕਰਨਾ ਪਿਆ।


Related News