PCB ਨੂੰ ICC ਤੋਂ ਸੁਰੱਖਿਆ ਮੁੱਦੇ ''ਤੇ ਹਰੀ ਝੰਡੀ ਮਿਲਣ ਦੀ ਉਮੀਦ

08/17/2017 6:36:28 PM

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਉਮੀਦ ਹੈ ਕਿ ਦੇਸ਼ 'ਚ ਕੌਮਾਂਤਰੀ ਕ੍ਰਿਕਟ ਦੇ ਆਯੋਜਨ ਦੇ ਸੁਰੱਖਿਆ ਮਾਮਲੇ 'ਚ ਕੌਮਾਂਤਰੀ ਕ੍ਰਿਕਟ ਪਰਿਸ਼ਦ ਵੱਲੋਂ ਨਿਯੁਕਤ ਕੌਮਾਂਤਰੀ ਸਰੁੱਖਿਆ ਕੰਪਨੀ ਦੀ ਰਿਪੋਰਟ ਹਾਂ ਪੱਖੀ ਹੋਵੇਗੀ। ਬ੍ਰਿਟੇਨ, ਨਿਊਜ਼ੀਲੈਂਡ ਅਤੇ ਸੰਯੁਕਤ ਅਰਬ ਅਮੀਰਾਤ 'ਚ ਕੰਮ ਕਰਨ ਵਾਲੀ ਇਸ ਕੰਪਨੀ ਨੂੰ ਆਈ.ਸੀ.ਸੀ. ਨੇ ਪਾਕਿਸਤਾਨ 'ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਦੀ ਜ਼ਿੰਮੇਵਾਰੀ ਦਿੱਤੀ ਹੈ।

ਇਸ ਮਹੀਨੇ ਦੇ ਅੰਤ 'ਚ ਕੰਪਨੀ ਨੇ ਅਧਿਕਾਰੀ ਅਤੇ ਫੈਡਰੇਸ਼ਨ ਆਫ ਇੰਟਰਨੈਸ਼ਨਲ ਪਲੇਅਰਸ ਐਸੋਸੀਏਸ਼ਨ (ਫਿਕਾ) ਦੇ ਨੁਮਾਇੰਦੇ ਪਾਕਿਸਤਾਨ ਦਾ ਦੌਰਾ ਕਰਨਗੇ। ਪੀ.ਸੀ.ਬੀ. ਦੀ ਪ੍ਰਧਾਨ ਨਜਮ ਸੇਠੀ ਨੇ ਕਿਹਾ ਕਿ ਸੁਰੱਖਿਆ ਕੰਪਨੀ ਦੀ ਰਿਪੋਰਟ ਦੇ ਆਧਾਰ 'ਤੇ ਹੀ ਵਿਸ਼ਵ ਇਲੈਵਨ ਦਾ ਲਾਹੌਰ ਦੌਰਾ ਅਤੇ ਫਿਰ ਟੀ 20 ਕੌਮਾਂਤਰੀ ਮੈਚ ਦੇ ਲਈ ਸ਼੍ਰੀਲੰਕਾ ਦਾ ਪਾਕਿਸਤਾਨ ਦੌਰਾ ਤੈਅ ਹੋਵੇਗਾ। ਉਨ੍ਹਾਂ ਕਿਹਾ, ''ਪਾਕਿਸਤਾਨ 'ਚ ਕੌਮਾਂਤਰੀ ਮੈਚਾਂ ਦੀ ਵਾਪਸੀ ਦੇ ਲਈ ਆਈ.ਸੀ.ਸੀ. ਸਾਡੀ ਕਾਫੀ ਮਦਦ ਕਰ ਰਿਹਾ ਹੈ। ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਜਾ ਰਹੀ ਕੰਪਨੀ ਕਾਫੀ ਨਾਮਵਰ ਕੰਪਨੀ ਹੈ। ਮੈਨੂੰ ਉਮੀਦ ਹੈ ਕਿ ਸਾਡੀ ਸੁਰੱਖਿਆ ਵਿਵਸਥਾ ਤੋਂ ਉਹ ਸੰਤੁਸ਼ਟ ਹੋਣਗੇ।''


Related News