ਪਾਰਥ ਸੋਨੀ ਬੈਡਮਿੰਟਨ ਚੈਂਪੀਅਨਸ਼ਿਪ ''ਚ ਪੰਜਾਬ ਦੀ ਪ੍ਰਤੀਨਿਧਤਾ ਕਰੇਗਾ : ਕੋਚ ਬਾਂਸਲ

11/23/2017 1:53:53 AM

ਜਲੰਧਰ (ਬਿਊਰੋ)— 14 ਤੋਂ 19 ਦਸੰਬਰ ਤਕ ਗੁਹਾਟੀ ਵਿਚ ਹੋ ਰਹੀ ਜੂਨੀਅਰ ਆਲ ਇੰਡੀਆ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਪ੍ਰਤੀਨਿਧਤਾ ਜਲੰਧਰ ਦਾ ਪਾਰਥ ਸੋਨੀ ਕਰੇਗਾ। ਪਾਰਥ ਸੋਨੀ ਦੇ  ਕੋਚ ਨੀਰਜ ਬਾਂਸਲ ਤੇ ਜੈਦੀਪ ਕੋਹਲੀ ਨੇ ਦੱਸਿਆ ਕਿ ਚੈਂਪੀਅਨਸ਼ਿਪ ਲਈ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ। 
ਇਸ ਤੋਂ ਪਹਿਲਾਂ ਪਾਰਥ ਸੋਨੀ ਨੇ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਦੁਆਰਾ ਲੁਧਿਆਣਾ ਵਿਚ ਕਰਵਾਈ ਗਈ ਜੂਨੀਅਰ ਆਲ ਪੰਜਾਬ ਚੈਂਪੀਅਨਸ਼ਿਪ ਵਿਚ ਅੰਡਰ-17 ਲੜਕੇ ਵਿਚ ਸੋਨ ਤਮਗਾ ਜਿੱਤ ਕੇ ਏ. ਪੀ. ਜੇ. ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਕੋਚ ਬਾਂਸਲ ਨੇ ਦੱਸਿਆ ਕਿ ਪਾਰਥ ਸੋਨੀ ਤੋਂ ਪੰਜਾਬ ਨੂੰ ਬਹੁਤ ਉਮੀਦਾਂ ਹਨ।


Related News