ਪੈਰਾ-ਐਥਲੀਟ ਨੇ ਏਅਰਲਾਈਨ ''ਤੇ ਲਗਾਇਆ ਬਦਸਲੂਕੀ ਕਰਨ ਦਾ ਦੋਸ਼

08/15/2017 1:03:10 AM

ਨਵੀਂ ਦਿੱਲੀ— ਇਕ ਪੈਰਾ ਐਥਲੀਟ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਨਿੱਜੀ ਏਅਰਲਾਈਨ ਦੇ ਕੁਧ ਮੈਂਬਰਾਂ ਨੇ ਉਸਦੇ ਨਾਲ ਬਦਸਲੂਕੀ ਕੀਤੀ ਤੇ ਉਸ ਨੂੰ ਜ਼ਬਰਦਸਤੀ ਜ਼ਹਾਰ ਤੋਂ ਉਤਾਰ ਦਿੱਤਾ। ਹਾਲਾਂਕਿ ਏਅਰਲਾਈਨ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰ ਦਿੱਤਾ।
ਵ੍ਹੀਲਚੇਅਰ ਟੈਨਿਸ ਖਿਡਾਰੀ ਮਦੂ ਬਾਗੜੀ ਨੇ ਕਿਹਾ ਕਿ ਕਿ ਉਸ ਨੇ ਖੁਦ ਹੈਦਰਾਬਾਦ ਤੋਂ ਤਿਰੂਪਤੀ ਲਈ ਸਪਾਈਸਜੈੱਟ ਫਲਾਈਟ ਬੁੱਕ ਕੀਤੀ ਸੀ, ਜਿਸ ਨੂੰ ਸਵੇਰੇ 8.25 'ਤੇ ਉਡਾਨ ਭਰਨੀ ਸੀ ਪਰ ਉਸ ਨੂੰ ਵਿਚ ਜਹਾਜ਼ ਤੋਂ ਉਤਾਰ ਦਿੱਤਾ ਗਿਆ।


Related News