ਏਸ਼ੀਆਈ ਕਬੱਡੀ ਚੈਂਪੀਅਨਸ਼ਿਪ ''ਚ ਭਾਰਤ ਨੇ ਲੁਆਈਆਂ ਪਾਕਿ ਦੀਆਂ ਗੋਡਣੀਆਂ

11/26/2017 1:31:52 AM

ਨਵੀਂ ਦਿੱਲੀ— ਰੇਡਰ ਅਜੇ ਠਾਕੁਰ ਤੇ ਮਨਿੰਦਰ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਈਰਾਨ 'ਚ ਚੱਲ ਰਹੀ ਏਸ਼ੀਆਈ ਕਬੱਡੀ ਚੈਂਪੀਅਨਸ਼ਿਪ ਵਿਚ ਪੁਰਾਣੇ ਵਿਰੋਧੀ ਨੂੰ 44-18 ਨਾਲ ਹਰਾ ਦਿੱਤਾ। ਭਾਰਤ ਨੇ ਕੱਲ ਇਰਾਕ ਨੂੰ 61-21 ਨਾਲ ਹਰਾਇਆ ਸੀ ਤੇ ਅੱਜ ਉਸ ਨੇ ਪਾਕਿਸਤਾਨ ਦੀਆਂ ਗੋਡਣੀਆਂ ਲੁਆ ਦਿੱਤੀਆਂ। ਭਾਰਤੀ ਪੁਰਸ਼ ਟੀਮ ਅੱਧੇ ਸਮੇਂ ਤਕ 24-8 ਨਾਲ ਅੱਗੇ ਸੀ। ਭਾਰਤ ਨੇ ਮੈਚ 'ਚ ਰੇਡਾਂ ਤੋਂ 30, ਡਿਫੈਂਸ ਤੋਂ 8 ਤੇ ਨੋਨਾ ਤੋਂ 6 ਅੰਕ ਹਾਸਲ ਕੀਤੇ। ਭਾਰਤੀ ਜਿੱਤ ਦੇ ਹੀਰੋ ਰਹੇ ਅਜੇ ਠਾਕੁਰ ਤੇ ਮਨਿੰਦਰ ਨੇ ਰੇਡਾਂ ਤੋਂ ਕੁਲ 23 ਅੰਕ ਹਾਸਲ ਕੀਤੇ। ਅਜੇ ਠਾਕੁਰ ਨੇ ਸਭ ਤੋਂ ਵੱਧ 12 ਤੇ ਮਨਿੰਦਰ ਨੇ 11 ਅੰਕ ਹਾਸਲ ਕੀਤੇ। ਪ੍ਰੋ ਕਬੱਡੀ ਦੇ ਹੀਰੋ ਪ੍ਰਦੀਪ ਨਰਵਾਲ ਨੇ 4 ਤੇ ਨਿਤਿਨ ਤੋਮਰ ਨੇ 2 ਅੰਕ ਹਾਸਲ ਕੀਤੇ।  ਡਿਫੈਂਸ ਤੋਂ ਸੰਦੀਪ ਨੇ 3, ਸੁਰਿੰਦਰ ਨੇ 2 ਤੇ ਸੁਰਜੀਤ ਨੇ ਵੀ 2 ਅੰਕ ਹਾਸਲ ਕੀਤੇ।


Related News