ਪਾਕਿ ਨੇ ਸ਼੍ਰੀਲੰਕਾ ਦਾ 5-0 ਨਾਲ ਕੀਤਾ ਸਫਾਇਆ

10/23/2017 11:33:11 PM

ਸ਼ਾਰਜਾਹ- ਤੇਜ਼ ਗੇਂਦਬਾਜ਼ ਉਸਮਾਨ ਖਾਨ (34 ਦੌੜਾਂ 'ਤੇ 5 ਵਿਕਟਾਂ) ਦੇ ਘਾਤਕ ਪ੍ਰਦਰਸ਼ਨ ਨਾਲ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਸੋਮਵਾਰ ਨੂੰ 5ਵੇਂ ਤੇ ਆਖਰੀ ਵਨ ਡੇ ਵਿਚ 9 ਵਿਕਟਾਂ ਨਾਲ ਹਰਾ ਕੇ ਸ਼੍ਰੀਲੰਕਾ ਦਾ 5-0 ਨਾਲ ਸਫਾਇਆ ਕਰ ਦਿੱਤਾ। ਪਾਕਿਸਤਾਨ  ਨੇ ਸ਼੍ਰੀਲੰਕਾ ਨੂੰ 26.2 ਓਵਰਾਂ ਵਿਚ 103 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 20.2 ਓਵਰਾਂ ਵਿਚ ਇਕ ਵਿਕਟ 'ਤੇ 105 ਦੌੜਾਂ ਬਣਾ ਕੇ 5-0 ਨਾਲ ਸੀਰੀਜ਼ ਜਿੱਤੀ ਤੇ ਸ਼੍ਰੀਲੰਕਾ ਤੋਂ ਟੈਸਟ ਸੀਰੀਜ਼ ਵਿਚ ਮਿਲੀ 0-2 ਦੀ ਹਾਰ ਦਾ ਬਦਲਾ ਵੀ ਲੈ ਲਿਆ।
ਪਾਕਿਸਤਾਨ ਲਈ ਇਹ ਪੰਜਵਾਂ ਮੌਕਾ ਹੈ ਜਦੋਂ ਉਸ ਨੇ ਕਿਸੇ ਟੀਮ ਨੂੰ 5 ਮੈਚਾਂ ਦੀ ਸੀਰੀਜ਼ ਵਿਚ 5-0 ਨਾਲ ਹਰਾਇਆ ਹੈ। ਪਾਕਿਸਤਾਨ ਨੇ ਇਸ ਤੋਂਪਹਿਲਾਂ 2002-03 ਵਿਚ ਜ਼ਿੰਬਾਬਵੇ ਨੂੰ, 2003 ਵਿਚ ਬੰਗਲਾਦੇਸ਼ ਨੂੰ ਅਤੇ 2007-08 ਵਿਚ ਜ਼ਿੰਬਾਬਵੇ ਤੇ ਬੰਗਲਾਦੇਸ਼ ਨੂੰ 5-0 ਨਾਲ ਹਰਾਇਆ ਸੀ। ਇਸ ਸਾਲ ਸ਼੍ਰੀਲੰਕਾ ਲਈ ਇਹ ਤੀਜਾ ਮੌਕਾ ਹੈ ਜਦੋਂ ਉਸ ਦੀ ਟੀਮ ਨੂੰ ਵਾਈਟਵਾਸ਼ ਦਾ ਸਾਹਮਣਾ ਕਰਨਾ ਪਿਆ ਹੈ।


Related News