ਪਾਕਿ ਦੇ ਤੇਜ਼ ਗੇਂਦਬਾਜ਼ ਆਮਿਰ ਨੇ ਕਿਹਾ- ਵਿਸ਼ਵ ਦਾ ਸਰਵਸ੍ਰੇਸ਼ਠ ਬੱਲੇਬਾਜ਼ ਹੈ ਵਿਰਾਟ

10/20/2017 1:00:28 PM

ਨਵੀਂ ਦਿੱਲੀ (ਬਿਊਰੋ)— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਆਪਣੀ ਤਾਰੀਫ ਪਾਉਣ ਦੇ ਬਾਅਦ ਹੁਣ ਕੋਹਲੀ ਨੂੰ ਵਿਸ਼ਵ ਦਾ ਸਰਵਸ੍ਰੇਸ਼ਠ ਬੱਲੇਬਾਜ਼ ਦੱਸਿਆ ਹੈ। ਵਿਰਾਟ ਨੇ ਹਾਲ ਹੀ ਵਿਚ ਆਮਿਰ ਨੂੰ ਵਿਸ਼ਵ ਦੇ ਚੋਟੀ ਤਿੰਨ ਗੇਂਦਬਾਜ਼ਾਂ ਵਿੱਚੋਂ ਇੱਕ ਦੱਸਦੇ ਹੋਏ ਉਨ੍ਹਾਂ ਨੂੰ ਹੁਣ ਤੱਕ ਦੇ ਸਭ ਤੋਂ ਚੁਣੌਤੀ ਭਰਪੂਰ ਗੇਂਦਬਾਜ਼ ਦੱਸਿਆ ਸੀ, ਪਰ ਹੁਣ ਆਮਿਰ ਨੇ ਵੀ ਵਿਰਾਟ ਨੂੰ ਮੌਜੂਦਾ ਸਮੇਂ ਵਿਚ ਵਿਸ਼ਵ ਦਾ ਸਰਵਸ੍ਰੇਸ਼ਠ ਬੱਲੇਬਾਜ਼ ਦੱਸਿਆ ਹੈ।
PunjabKesari
ਆਮਿਰ ਨੇ ਇਕ ਵੈੱਬਸਾਈਟ ਵਲੋਂ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਵਿਰਾਟ ਸਰਵਸ੍ਰੇਸ਼ਠ ਬੱਲੇਬਾਜ਼ ਹਨ ਅਤੇ ਤੁਹਾਨੂੰ ਉਨ੍ਹਾਂ ਸਾਹਮਣੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣਾ ਹੁੰਦਾ ਹੈ। ਜੇਕਰ ਤੁਸੀ ਉਨ੍ਹਾਂ ਨੂੰ ਮੌਕਾ ਦੇਵੋਗੇ, ਤਾਂ ਉਹ ਤੁਹਾਡੇ ਤੋਂ ਮੈਚ ਨੂੰ ਦੂਰ ਲੈ ਜਾਣਗੇ ਅਜਹਾ ਹੀ ਉਨ੍ਹਾਂ ਨੇ ਢਾਕਾ ਵਿਚ ਏਸ਼ੀਆ ਕੱਪ ਦੌਰਾਨ ਕੀਤਾ ਸੀ। ਮੈਨੂੰ ਉਨ੍ਹਾਂ ਨੂੰ ਟਾਰਗੇਟ ਕਰਨ ਲਈ ਪੂਰੀ ਤਰ੍ਹਾਂ ਨਾਲ ਇਕਾਗਰ ਹੋਣਾ ਹੋਵੇਗਾ।


Related News