ਪੇਸ ਨੇ ਸ਼ਮਸਦੀਨ ਨਾਲ ਐਗਾਨ ਇਲਕਲੇ ਚੈਲੰਜਰ ਖਿਤਾਬ ਜਿੱਤਿਆ

06/25/2017 11:35:00 AM

ਬ੍ਰਿਟੇਨ— ਭਾਰਤ ਦੇ ਤਜਰਬੇਕਾਰ ਟੈਨਿਸ ਸਟਾਰ ਲਿਏਂਡਰ ਪੇਸ ਨੇ ਵਿੰਬਲਡਨ ਚੈਂਪੀਅਨਸ਼ਿਪ 'ਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਕੈਨੇਡਾ ਦੇ ਜੋੜੀਦਾਰ ਆਦਿਲ ਸ਼ਮਸਦੀਨ ਦੇ ਨਾਲ ਮਿਲ ਕੇ ਅੱਜ ਇੱਥੇ ਐਗਾਨ ਇਲਕਲੇ ਚੈਲੰਜਰ ਟਰਾਫੀ ਆਪਣੇ ਨਾਂ ਕੀਤੀ। ਇਸ ਜੋੜੀ ਨੇ ਪਿਛੜਣ ਦੇ ਬਾਅਦ ਵਾਪਸੀ ਕਰਦੇ ਹੋਏ ਬ੍ਰਾਰੂਡਨ ਕਲਿਨ ਅਤੇ ਜੋ ਸੈਲਿਸਬਰੀ 'ਤੇ ਜਿੱਤ ਦਰਜ ਕੀਤੀ।

ਚੋਟੀ ਦਾ ਦਰਜਾ ਪ੍ਰਾਪਤ ਪੇਸ-ਸ਼ਮਸਦੀਨ ਦੀ ਜੋੜੀ ਨੇ ਸਥਾਨਕ ਵਾਈਲਡ ਕਾਰਡਧਾਰੀ ਨੂੰ 127,000 ਯੂਰੋ ਦੇ ਗ੍ਰਾਸ ਕੋਰਟ ਟੂਰਨਾਮੈਂਟ ਦੇ ਫਾਈਨਲ 'ਚ 2-6, 6-2, 10-8 ਨਾਲ ਹਰਾਇਆ। ਇਹ ਪੇਸ ਦਾ ਏ.ਟੀ.ਪੀ. ਚੈਲੰਜਰ ਟੂਰ ਸੈਸ਼ਨ 'ਚ ਤੀਜਾ ਖਿਤਾਬ ਹੈ ਅਤੇ ਸ਼ਮਸਦੀਨ ਦੇ ਨਾਲ ਦੂਜਾ ਹੈ।


Related News