ਪੈਕਿਆਓ ਦੀਆਂ ਨਜ਼ਰਾਂ ਮੇਵੇਦਰ ਨਾਲ ਇਕ ਹੋਰ ਮੁਕਾਬਲੇ ''ਤੇ!

06/27/2017 6:02:03 PM

ਸਿਡਨੀ— ਧਾਕੜ ਮੁੱਕੇਬਾਜ਼ ਮੈਨੀ ਪੈਕਿਆਓ ਦੇ ਟ੍ਰੇਨਰ ਫ੍ਰੈਡੀ ਰੋਚ ਨੇ ਕਿਹਾ ਕਿ ਫਿਲੀਪੀਂਸ ਦਾ ਇਹ ਮੁੱਕੇਬਾਜ਼ ਜੇਕਰ ਇਸ ਹਫਤੇ ਦੇ ਅੰਤ 'ਚ ਆਸਟ੍ਰੇਲੀਆ ਦੇ ਚੈਲੰਜਰ ਜੈਫ ਹੋਰਨ ਨੂੰ ਹਰਾ ਦਿੰਦਾ ਹੈ ਤਾਂ ਇਕ ਵਾਰ ਫਿਰ ਫਲਾਇਡ ਮੇਵੇਦਰ ਦੇ ਨਾਲ ਉਨ੍ਹਾਂ ਦਾ ਮੁਕਾਬਲਾ ਹੋ ਸਕਦਾ ਹੈ।

2 ਸਾਲਾਂ ਪਹਿਲੇ ਪੈਕਿਆਓ ਨੂੰ ਫਾਈਟ ਆਫ ਦਿ ਸੈਂਚੁਰੀ 'ਚ ਮੇਵੇਦਰ ਤੋਂ ਹਾਰ ਝਲਣੀ ਪਈ ਸੀ। ਪੈਕਿਆਓ ਨੂੰ ਹਾਲਾਂਕਿ ਮੇਵੇਦਰ ਦੇ ਨਾਲ ਮੁਕਾਬਲੇ ਦੀ ਕਿਸੇ ਵੀ ਸੰਭਾਵਨਾ ਨੂੰ ਜਿਊਂਦੀ ਰੱਖਣ ਦੇ ਲਈ ਹੋਰਨ ਨੂੰ ਹਰ ਹਾਲ 'ਚ ਹਰਾਉਣਾ ਹੋਵੇਗਾ। ਰੋਚ ਨੇ ਬ੍ਰਿਸਬੇਨ 'ਚ ਕਿਹਾ ਕਿ ਉਹ (ਹੋਰਨ) ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮੈਨੂੰ ਲਗਦਾ ਹੈ ਕਿ ਮੈਨੀ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੈ। ਉਨ੍ਹਾਂ ਕਿਹਾ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਮੇਵੇਦਰ ਦੇ ਖਿਲਾਫ ਮੁਕਾਬਲੇ ਤੋਂ ਪਹਿਲਾਂ ਤੁਹਾਨੂੰ ਜੈਫ ਹੋਰਨ ਦੇ ਖਿਲਾਫ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।


Related News