ਪੀ. ਐੱਸ. ਜੀ. ਲਈ ਪਹਿਲਾ ਮੈਚ ਨਹੀਂ ਖੇਡ ਸਕੇਗਾ ਨੇਮਾਰ

08/06/2017 12:35:48 AM

ਪੈਰਿਸ— ਵਿਸ਼ਵ ਰਿਕਾਰਡ ਕਰਾਰ ਕਰ ਕੇ ਫ੍ਰੈਂਚ ਫੁੱਟਬਾਲ ਕਲੱਬ ਦਾ ਹਿੱਸਾ ਬਣਿਆ ਨੇਮਾਰ ਆਪਣੀ ਟਰਾਂਸਫਰ ਦੀ ਸਮੇਂ 'ਤੇ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਨਵੇਂ ਕਲੱਬ ਪੈਰਿਸ ਸੇਂਟ ਜਰਮੇਨ ਲਈ ਪਹਿਲਾ ਲੀਗ ਮੈਚ ਨਹੀਂ ਖੇਡ ਸਕੇਗਾ।  ਪੀ. ਐੱਸ. ਜੀ. ਨੇ ਅੱਧੀ ਰਾਤ ਤੱਕ ਬ੍ਰਾਜ਼ੀਲੀ ਸਟ੍ਰਾਈਕਰ ਨੇਮਾਰ ਦੀ ਸਪੈਨਿਸ਼ ਫੁੱਟਬਾਲ ਕਲੱਬ ਤੋਂ ਪੀ. ਐੈੱਸ. ਜੀ. 'ਚ ਟਰਾਂਸਫਰ ਦੀ ਰਜਿਸਟ੍ਰੇਸ਼ਨ ਫਰਾਂਸ ਦੇ ਫੁੱਟਬਾਲ ਲੀਗ (ਐੱਲ. ਐੱਫ.ਪੀ.) 'ਚ ਕਰਾਉਣੀ ਸੀ ਪਰ ਉਹ ਸਮੇਂ 'ਤੇ ਇਹ ਸਰਟੀਫਿਕੇਟ ਹਾਸਲ ਨਹੀਂ ਕਰ ਸਕਿਆ, ਜਿਸ ਕਾਰਨ ਨੇਮਾਰ ਦਾ ਆਪਣੇ ਨਵੇਂ ਕਲੱਬ ਲਈ ਪਹਿਲਾ ਲੀਗ ਮੈਚ ਖੇਡਣਾ ਫਿਲਹਾਲ ਸੰਭਵ ਨਹੀਂ ਹੈ। ਪੀ. ਐੱਸ. ਜੀ. ਨੇ ਇਸੇ ਹਫਤੇ ਵਿਸ਼ਵ ਰਿਕਾਰਡ ਰਕਮ ਖਰਚ ਕਰਦੇ ਹੋਏ ਬਾਰਸੀਲੋਨਾ ਤੋਂ ਨੇਮਾਰ ਨੂੰ ਆਪਣੇ ਕਲੱਬ ਵਿਚ 5 ਸਾਲਾਂ ਲਈ ਸ਼ਾਮਲ ਕੀਤਾ ਹੈ। 25 ਸਾਲਾ ਖਿਡਾਰੀ ਨਾਲ ਫ੍ਰੈਂਚ ਕਲੱਬ ਨੇ ਕਰੀਬ 26.13 ਕਰੋੜ ਡਾਲਰ ਦਾ ਕਰਾਰ ਕੀਤਾ ਹੈ।


Related News