ਪੀ. ਸੀ. ਬੀ. ਨੇ ਵਿਦੇਸ਼ੀ ਕਾਊਂਟੀ ਤੋਂ ਵਾਪਸ ਬੁਲਾਏ ਆਪਣੇ 13 ਖਿਡਾਰੀ

08/13/2017 2:16:14 AM

ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ. ) ਨੇ ਇੰਗਲੈਂਡ ਤੇ ਵੈਸਟਇੰਡੀਜ਼ ਦੀਆਂ ਵੱਖ-ਵੱਖ ਲੀਗਜ਼ ਤੇ ਕਾਊਂਟੀ ਕ੍ਰਿਕਟ 'ਚ ਖੇਡ ਰਹੇ ਆਪਣੇ 13 ਖਿਡਾਰੀਆਂ ਦੀ ਐੱਨ. ਓ. ਸੀ. ਰੱਦ ਕਰ ਕੇ ਉਨ੍ਹਾਂ ਨੂੰ ਕੌਮੀ ਵਚਨਬੱਧਤਾਵਾਂ ਲਈ ਵਾਪਸ ਬੁਲਾ ਲਿਆ ਹੈ।
ਪਾਕਿਸਤਾਨ ਬੋਰਡ ਨੇ 10 ਖਿਡਾਰੀਆਂ ਨੂੰ ਵਿਦੇਸ਼ੀ ਲੀਗਜ਼ 'ਚ ਖੇਡਣ ਦੀ ਇਜਾਜ਼ਤ ਦਿੱਤੀ ਸੀ, ਜਿਸ 'ਚ 7 ਕੇਂਦਰੀ ਕੰਟ੍ਰੈਕਟ ਵਾਲੇ ਖਿਡਾਰੀ ਹਨ। ਬੋਰਡ ਨੇ ਬਿਨਾਂ ਕੰਟ੍ਰੈਕਟ ਵਾਲੇ ਖਿਡਾਰੀਆਂ ਕਾਮਰਾਨ ਅਕਮਲ, ਸੋਹੇਲ ਤਨਵੀਰ, ਮੁਹੰਮਦ ਸਾਮੀ ਨੂੰ ਵੀ ਰਾਵਲਪਿੰਡੀ, ਫੈਸਲਾਬਾਦ ਅਤੇ ਲਾਹੌਰ ਵ੍ਹਾਈਟਸ 'ਚ ਚੁਣੇ ਜਾਣ 'ਤੇ ਰਾਸ਼ਟਰੀ ਟੀ-20 ਕੈਂਪ 'ਚ ਵਾਪਸ ਬੁਲਾ ਲਿਆ ਹੈ।
ਪੀ. ਸੀ. ਬੀ. ਨੇ ਸੀ. ਪੀ. ਐੱਲ. ਤੋਂ ਇਮਾਦ ਵਸੀਮ, ਸ਼ੋਇਬ ਮਲਿਕ, ਸ਼ਾਹਬਾਦ ਖਾਨ, ਹਸਨ ਅਲੀ, ਮੁਹੰਮਦ ਹਫੀਜ਼, ਵਹਾਬ ਰਿਆਜ਼, ਬਾਬਰ ਆਜ਼ਮ, ਸਾਮੀ, ਤਨਵੀਰ, ਅਕਮਲ ਨੂੰ ਵਾਪਸ ਬੁਲਾਇਆ ਹੈ, ਜਦਕਿ ਇੰਗਲੈਂਡ ਤੋਂ ਸਰਫਰਾਜ਼ ਅਹਿਮਦ, ਫਖਰ ਜ਼ਮਾਨ ਅਤੇ ਮੁਹੰਮਦ ਆਮਿਰ ਨੂੰ ਵਾਪਸ ਬੁਲਾ ਲਿਆ ਹੈ। ਬੋਰਡ ਦੇ ਇਸ ਕਦਮ ਪਿੱਛੇ ਵਿਸ਼ਵ ਇਲੈਵਨ ਦੇ ਪਾਕਿਸਤਾਨ ਦੌਰੇ ਨੂੰ ਵੀ ਇਕ ਵਜ੍ਹਾ ਮੰਨਿਆ ਜਾ ਰਿਹਾ ਹੈ। ਸੁਰੱਖਿਆ ਵਿਵਸਥਾ 'ਤੇ ਹਰੀ ਝੰਡੀ ਮਿਲਣ ਤੋਂ ਬਾਅਦ ਸਤੰਬਰ 'ਚ ਵਿਸ਼ਵ ਇਲੈਵਨ ਲਾਹੌਰ ਵਿਚ ਸੀਮਤ ਓਵਰਾਂ ਦੀ ਸੀਰੀਜ਼ ਲਈ ਆ ਸਕਦੀ ਹੈ ਅਤੇ ਇਸ ਨੂੰ ਧਿਆਨ 'ਚ ਰੱਖਦਿਆਂ ਹੀ ਪੀ. ਸੀ. ਬੀ. ਜ਼ਰੂਰੀ ਕਦਮ ਉਠਾ ਰਿਹਾ ਹੈ ਤਾਂ ਕਿ ਦੇਸ਼ 'ਚ 17 ਸਤੰਬਰ ਨੂੰ ਹੋਣ ਵਾਲੀ ਮਹੱਤਵਪੂਰਨ ਚੋਣ ਨਾਲ ਸੀਰੀਜ਼ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਨਾ ਹੋਵੇ।


Related News