ਲੱਗਦੈ ਮੈਂ ਕਿਸੇ ਵੀ ਸਮੇਂ ਵਾਰਨਰ ਨੂੰ ਆਊਟ ਕਰ ਸਕਦਾ ਹਾਂ : ਕੁਲਦੀਪ

09/21/2017 12:51:22 AM

ਨਵੀਂ ਦਿੱਲੀ—ਭਾਰਤ ਦੇ ਨੌਜਵਾਨ ਚਾਈਨਾਮੈਨ ਸਪਿਨਰ ਕੁਲਦੀਪ ਯਾਦਵ ਦਾ ਮੰਨਣਾ ਹੈ ਕਿ ਉਹ ਡੇਵਿਡ ਵਾਰਨਰ ਨੂੰ ਕਿਸੇ ਵੀ ਸਮੇਂ ਆਊਟ ਕਰ ਸਕਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਆਸਟ੍ਰੇਲੀਆਈ ਉਪ-ਕਪਤਾਨ ਉਸ ਦਾ ਸਾਹਮਣਾ ਕਰਦੇ ਹੋਏ ਦਬਾਅ 'ਚ ਰਹਿੰਦਾ ਹੈ।20 ਸਾਲਾ ਕੁਲਦੀਪ ਨੇ ਵਾਰਨਰ ਨੂੰ ਇਸ ਸਾਲ ਦੇ ਸ਼ੁਰੂ ਵਿਚ ਧਰਮਸ਼ਾਲਾ 'ਚ ਆਪਣੇ ਡੈਬਿਊ ਟੈਸਟ ਮੈਚ ਦੌਰਾਨ ਆਊਟ ਕੀਤਾ ਸੀ ਤੇ ਕੁਝ ਦਿਨ ਪਹਿਲਾਂ ਚੇਨਈ ਵਿਚ ਖੇਡੇ ਗਏ ਪਹਿਲੇ ਵਨ ਡੇ ਵਿਚ ਵੀ ਉਹ ਇਸ ਆਸਟ੍ਰੇਲੀਆਈ ਬੱਲੇਬਾਜ਼ ਨੂੰ ਪੈਵੇਲੀਅਨ ਭੇਜਣ ਵਿਚ ਸਫਲ ਰਿਹਾ ਸੀ। 
ਕੁਲਦੀਪ ਨੇ ਦੂਜੇ ਵਨ ਡੇ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਇਹ ਵਧੀਆ ਹੈ ਕਿ ਮੇਰੇ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ ਤੇ ਮੈਂ ਉਸ ਨੂੰ ਗੇਂਦਬਾਜ਼ੀ ਕਰਨ ਦਾ ਪੂਰਾ ਮਜ਼ਾ ਲੈਂਦਾ ਹਾਂ। ਮੈਨੂੰ ਹਮੇਸ਼ਾ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਉਸ ਨੂੰ ਆਊਟ ਕਰ ਸਕਦਾ ਹਾਂ ਤੇ ਫਿਰ ਉਸੇ ਅਨੁਸਾਰ ਰਣਨੀਤੀ ਤੈਅ ਕਰਦਾ ਹਾਂ। ਮੈਂ ਅੱਗੇ ਵੀ ਉਸ ਨੂੰ ਆਊਟ ਕਰਨ ਦੀ ਕੋਸ਼ਿਸ਼ ਕਰਾਂਗਾ।''
ਹਾਲਾਂਕਿ ਇਸ ਚਾਈਨਾਮੈਨ ਗੇਂਦਬਾਜ਼ ਨੇ ਕਿਹਾ ਕਿ ਆਸਟ੍ਰੇਲੀਆਈ ਬੱਲੇਬਾਜ਼ਾਂ ਵਿਚੋਂ ਵਿਰੋਧੀ ਟੀਮ ਦੇ ਕਪਤਾਨ ਸਟੀਵ ਸਮਿਥ ਨੂੰ ਗੇਂਦਬਾਜ਼ੀ ਕਰਨਾ ਸਭ ਤੋਂ ਮੁਸ਼ਕਿਲ ਹੁੰਦਾ ਹੈ।''


Related News