ਸਿਰਫ ਕ੍ਰਿਕਟ ਹੀ ਨਹੀਂ ਸਾਰੀਆ ਖੇਡਾਂ ''ਚ ਦਿਲਚਸਪੀ ਲੈਣੀ ਚਾਹੀਦੀ : ਕਪਿਲ

04/24/2017 7:28:53 PM

ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਭਾਰਤ ਅੱਜ ਇਸ ਮੋੜ ''ਤੇ ਖੜ੍ਹਾ ਹੈ ਕਿ ਜਦੋ ਦੇਸ਼ ਨੂੰ ਸਿਰਫ ਕ੍ਰਿਕਟ ਨਹੀਂ ਜਦ ਕਿ ਸਾਰੇ ਖੇਡਾਂ ''ਚ ਦਿਲਚਸਪੀ ਲੈਣੀ ਚਾਹੀਦੀ ਹੈ। ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਨੇ ਸ਼ਨੀਵਾਰ ਸ਼ਾਮ ਇਤਿਹਾਸਕ ਇੰਡੀਆ ਗੇਟ ''ਤੇ ਊਰਜਾ ਸੀ.ਏ.ਪੀ.ਐੱਫ ਅੰਡਰ-19 ਫੁੱਟਬਾਲ ਹੈਲੇਂਟ ਹੰਟ ਟੂਰਨਾਮੈਂਟ ਦਾ ਐਲਾਨ ਦੇ ਮੌਕੇ ''ਤੇ ਕਿਹਾ ਕਿ ਸਿਰਫ ਕ੍ਰਿਕਟ ਨਹੀਂ ਹੈ। ਹਰੇਕ ਨੌਜਵਾਨ ਨੂੰ ਕੋਈ ਨਾ ਕੋਈ ਖੇਡ ਖੇਡਣਾ ਚਾਹੀਦਾ ਹੈ। ਮੈਦਾਨ ਹੋਣੇ ਚਾਹੀਦੇ, ਸੁਵਿਧਾਵਾਂ ਹੋਣਿਆ ਚਾਹੀਦੀਆਂ ਜਿੱਥੇ ਨੌਜਵਾਨ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਸਕਣ।

ਕਪਿਲ ਨੇ ਕਿਹਾ ਕਿ ਮੈਂ ਹੁਣ ਨੌਜਵਾਨਾਂ ਧੰਨਾਵਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਫੁੱਟਬਾਲ ਨੂੰ ਅੱਗੇ ਲੈ ਕੇ ਜਾਣ ਦੀ ਜਿੰਮੇਦਾਰੀ ਚੁੱਕੀ ਹੈ। ਊਰਜਾ ਨੇ ਇਸ ਵਿਚਾਰ ਨੂੰ ਜੋ ਵੀ ਸਾਹਮਣੇ ਲਿਆਇਆ ਹੈ ਮੈਂ ਉਨ੍ਹਾਂ ਨੂੰ ਵੀ ਸਲਾਮ ਕਰਦਾ ਹਾਂ। ਭਾਰਤ ਅੱਜ ਇਸ ਮੈਦਾਨ ''ਤੇ ਹੈ ਕਿ ਦੇਸ਼  ਨੂੰ ਸਾਰੀਆ ਖੇਡਾ ''ਤੇ ਦਿਲਚਸਪੀ ਲੈਣੀ ਚਾਹੀਦੀ ਹੈ। ਊਰਜਾ ਸੀ.ਏ.ਪੀ.ਐੱਫ ਅੰਡਰ-19 ਫੁੱਟਬਾਲ ਹੈਟੇਂਲ ਦੇ ਬਰਾਡ ਐਬੇਸੇਡਰ ਕਪਿਲ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਸ ਨੇ ਕ੍ਰਿਕਟ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਹੈ। ਹੁਣ ਸਾਡੀ ਸਾਰੀਆ ਦੀ ਜਿੰਮੇਵਾਰੀ ਹੈ ਕਿ ਅਸੀਂ ਖੇਡਾਂ ''ਤੇ ਧਿਆਨ ਦਈਏ ਅਤੇ ਉਸ ਨੂੰ ਕੋਨੇ-ਕੋਨੇ ਤੱਕ ਪਹੁੰਚਾਇਏ।
ਕਪਿਲ ਨੇ ਨਾਲ ਹੀ ਮੀਡੀਆ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਸਿਰਫ ਗੇਂਦ ਅਤੇ ਬੱਲੇ ''ਤੇ ਧਿਆਨ ਨਾ ਦੇਣ ਜਦੋਂ ਕਿ ਸਾਰਿਆ ਖੇਡਾਂ ''ਤੇ ਧਿਆਨ ਦੇਣ। ਉਸ ਨੇ ਕਿਹਾ ਕਿ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦਾ ਦੇਸ਼ ''ਚ ਆਯੋਜਨ ਹੋਣਾ ਹੈ ਅਤੇ ਸਾਨੂੰ ਸਾਰਿਆ ਨੂੰ ਇਸ ਜੋਸ਼ ਨੂੰ ਅੱਗੇ ਵੀ ਬਰਕਰਾਰ ਰੱਖਣਾ ਹੈ। ਇਸ ਨਾਲ ਦੇਸ਼ ਨਵੀਂ ਪਹੁੰਚ ''ਤੇ ਪਹੁੰਚੇਗਾ। ਊਰਜਾ ਸੀ.ਏ.ਪੀ.ਐੱਫ ਅੰਡਰ-19 ਫੁੱਟਬਾਲ ਟੈਲੇਂਟ ਹੰਟ ਟੂਰਨਾਮੈਂਟ ਅਗਲੇ ਤਿੰਨ ਮਹੀਨੀਆਂ ਤੱਕ ਦੇਸ਼ ਦੇ ਵੱਖ-ਵੱਖ ਸ਼ਹਿਰਾਂ ''ਚ ਖੇਡਿਆ ਜਾਵੇਗਾ, ਜਿਸ ''ਚ ਕੁਲ 1200 ਮੈਚ ਹੋਣਗੇ ਅਤੇ ਇਸ ਦਾ ਫਾਈਨਲ 25 ਜੁਲਾਈ ਨੂੰ ਦਿੱਲੀ ''ਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ''ਚ ਕੁਲ 20 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ।
 

Related News