ਏਸ਼ੀਅਨ ਏਅਰਗੰਨ ''ਚ ਪਹਿਲੇ ਦਿਨ ਭਾਰਤ ਨੂੰ 5 ਤਮਗੇ

12/09/2017 1:57:57 AM

ਨਵੀਂ ਦਿੱਲੀ— ਭਾਰਤ ਨੇ ਜਾਪਾਨ ਦੇ ਵਾਕੋ ਸ਼ਹਿਰ 'ਚ ਚੱਲ ਰਹੀ 10ਵੀਂ ਏਸ਼ੀਆਈ ਏਅਰਗੰਨ ਚੈਂਪੀਅਨਸ਼ਿਪ 'ਚ ਹਾਂ-ਪੱਖੀ ਸ਼ੁਰੂਆਤ ਕਰਦਿਆਂ ਪਹਿਲੇ ਹੀ ਦਿਨ 5 ਤਮਗੇ ਹਾਸਲ ਕਰ ਲਏ।  ਭਾਰਤ ਦੇ ਖਿਡਾਰੀਆਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ ਉਸ ਦੇ 7 ਖਿਡਾਰੀ ਸਬਰਯੋਗ ਪ੍ਰਦਰਸ਼ਨ ਨਾਲ ਨਿੱਜੀ ਮੁਕਾਬਲਿਆਂ ਦੇ ਫਾਈਨਲ ਤਕ ਵੀ ਪਹੁੰਚੇ। ਵਾਕੋ ਸ਼ਹਿਰ ਦੇ ਅਸਾਕਾ ਸ਼ੂਟਿੰਗ ਰੇਂਜ 'ਚ ਚੱਲ ਰਹੀ ਚੈਂਪੀਅਨਸ਼ਿਪ 'ਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ੁੱਕਰਵਾਰ ਕਮਾਲ ਦੀ ਸ਼ੁਰੂਆਤ ਕੀਤੀ।


Related News