OMG! ਇਸ ਟੈਸਟ ''ਚ ਫੇਲ ਹੋ ਕੇ ਯੁਵਰਾਜ ਅਤੇ ਰੈਨਾ ਹੋ ਗਏ ਟੀਮ ਤੋਂ ਬਾਹਰ

08/17/2017 11:57:06 AM

ਨਵੀਂ ਦਿੱਲੀ— ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਦੇ ਸ਼੍ਰੀਲੰਕਾ ਦੇ ਖਿਲਾਫ ਸੀਮਿਤ ਓਵਰਾਂ ਦੀ ਸੀਰੀਜ਼ 'ਚ ਨਹੀਂ ਚੁਣੇ ਜਾਣ ਦਾ ਮੁੱਖ ਕਾਰਨ ਇਨ੍ਹਾਂ ਦੋਹਾਂ ਦਾ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) 'ਚ 'ਯੋ-ਯੋ' ਦਮਖਮ ਟੈਸਟ 'ਚ ਅਸਫਲ ਰਹਿਣਾ ਰਿਹਾ। ਭਾਰਤੀ ਟੀਮ ਨਿਯਮਿਤ ਤੌਰ 'ਤੇ ਕਈ ਤਰ੍ਹਾਂ ਦੇ ਫਿੱਟਨੈਸ ਟੈਸਟ ਤੋਂ ਗੁਜ਼ਰਦੀ ਹੈ ਅਤੇ ਇਸ 'ਚ 'ਯੋ-ਯੋ' ਦਮਖਮ ਟੈਸਟ ਸਭ ਤੋਂ ਮਹੱਤਵਪੂਰਨ ਹੈ। ਪੁਰਾਣੀ ਪੀੜ੍ਹੀ ਜਿਸ ਤਰ੍ਹਾਂ ਦੇ ਟੈਸਟ ਤੋਂ ਗੁਜ਼ਰਦੀ ਸੀ ਇਹ ਉਸ ਦੇ ਮੁਕਾਬਲਾ ਬਿਹਤਰ 'ਬੀਪ' ਟੈਸਟ ਹੈ।

ਵਰਤਮਾਨ ਭਾਰਤੀ ਟੀਮ ਨੂੰ ਸਭ ਤੋਂ ਫਿੱਟ ਟੀਮ ਮੰਨਿਆ ਜਾਂਦਾ ਹੈ। ਇਹ ਪਤਾ ਲੱਗਿਆ ਹੈ ਕਿ ਵਰਤਮਾਨ ਟੀਮ ਦੇ ਲਈ 'ਯੋ-ਯੋ' ਸਕੋਰ 19.5 ਜਾਂ ਇਸ ਤੋਂ ਵੱਧ ਮਨਜ਼ੂਰਸ਼ੁਦਾ ਹੈ। ਟੀਮ ਇੰਡੀਆ ਦੇ ਸਭ ਤੋਂ ਫਿੱਟ ਕ੍ਰਿਕਟਰ ਕਪਤਾਨ ਵਿਰਾਟ ਕੋਹਲੀ ਇਸ ਟੈਸਟ 'ਚ ਲਗਭਗ 21 ਦਾ ਸਕੋਰ ਬਣਾ ਦਿੰਦੇ ਹਨ। ਯੁਵਰਾਜ ਅਤੇ ਰੈਨਾ ਨੇ ਇਸ ਟੈਸਟ 'ਚ 19.5 ਤੋਂ ਵੀ ਕਾਫੀ ਘੱਟ ਸਕੋਰ ਬਣਾਇਆ। ਪੰਜਾਬ ਦੇ ਯੁਵਰਾਜ ਸਿੰਘ ਸਿਰਫ 16 ਦਾ ਸਕੋਰ ਹੀ ਬਣਾ ਸਕੇ ਜੋ ਕਿ ਇਨ੍ਹਾਂ ਦੋਹਾਂ ਖਿਡਾਰੀਆਂ ਦੇ ਟੀਮ ਤੋਂ ਬਾਹਰ ਹੋਣ ਦਾ ਮੁੱਖ ਕਾਰਨ ਰਿਹਾ।

ਕੀ ਹੈ 'ਯੋ-ਯੋ' ਟੈਸਟ
ਕਈ 'ਕੋਨ' ਦੀ ਮਦਦ ਨਾਲ 20 ਮੀਟਰ ਦੀ ਦੂਰੀ 'ਤੇ ਦੋ ਪੰਗਤਾਂ ਬਣਾਈਆਂ ਜਾਂਦੀਆਂ ਹਨ। ਇਕ ਖਿਡਾਰੀ ਲਾਈਨ ਦੇ ਪਿੱਛੇ ਪੈਰ ਰਖ ਕੇ ਸ਼ੁਰੂਆਤ ਕਰਦਾ ਹੈ ਅਤੇ ਨਿਰਦੇਸ਼ ਮਿਲਦੇ ਹੀ ਦੌੜਨਾ ਸ਼ੁਰੂ ਕਰਦਾ ਹੈ। ਖਿਡਾਰੀ ਲਗਾਤਾਰ ਦੋ ਲਾਈਨਾਂ ਦੇ ਵਿਚਾਲੇ ਦੌੜਦਾ ਹੈ ਅਤੇ ਜਦੋਂ ਬੀਪ ਵਜਦੀ ਹੈ ਤਾਂ ਉਸ ਨੂੰ ਮੁੜਨਾ ਹੁੰਦਾ ਹੈ। ਹਰੇਕ ਇਕ ਮਿੰਟ ਜਾਂ ਇਸ ਤਰ੍ਹਾਂ ਨਾਲ ਤੇਜ਼ੀ ਵਧਦੀ ਜਾਂਦੀ ਹੈ। ਜੇਕਰ ਸਮੇਂ 'ਤੇ ਰੇਖਾ ਤੱਕ ਨਹੀਂ ਪਹੁੰਚੇ ਤਾਂ ਦੋ ਹੋਰ 'ਬੀਪ' ਦੇ ਤਹਿਤ ਤੇਜ਼ੀ ਫੜਨੀ ਪੈਂਦੀ ਹੈ। ਜੇਕਰ ਖਿਡਾਰੀ ਦੋਹਾਂ ਪਾਸਿਓਂ ਤੇਜ਼ੀ ਹਾਸਲ ਨਹੀਂ ਕਰ ਸਕਦਾ ਤਾਂ ਟੈਸਟ ਰੋਕ ਦਿੱਤਾ ਜਾਂਦਾ ਹੈ। ਇਹ ਪੂਰੀ ਪ੍ਰਕਿਰਿਆ ਸਾਫਟਵੇਅਰ 'ਤੇ ਅਧਾਰਤ ਹੈ, ਜਿਸ 'ਚ ਨਤੀਜੇ ਰਿਕਾਰਡ ਕੀਤੇ ਜਾਂਦੇ ਹਨ।


Related News