ਓਲਟਮੈਂਸ ਨੇ ਕਿਹਾ, ਨਾਕਆਊਟ ਪੜਾਅ ''ਚ ਆਤਮਮੁਗਧਤਾ ਲਈ ਜਗ੍ਹਾ ਨਹੀਂ

06/21/2017 6:59:58 PM

ਲੰਡਨ— ਭਾਰਤ ਦੇ ਕੋਚ ਰੋਲੇਂਟ ਓਲਟਮੈਂਸ ਨੇ ਵੀਰਵਾਰ ਨੂੰ ਮਲੇਸ਼ੀਆ ਦੇ ਖਿਲਾਫ ਹੋਣ ਵਾਲੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ ਦੇ ਕੁਆਰਟਰਫਾਈਨਲ ਮੁਕਾਬਲੇ ਤੋਂ ਪਹਿਲਾਂ ਆਪਣੀ ਟੀਮ ਨੂੰ ਆਤਮਮੁਗਧਤਾ ਤੋਂ ਬਚਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਦੁਨੀਆ ਦੀ ਛੇਵੇਂ ਨੰਬਰ ਦੀ ਭਾਰਤੀ ਟੀਮ ਕੱਲ 14ਵੇਂ ਨੰਬਰ ਦੀ ਮਲੇਸ਼ੀਆ ਦੇ ਖਿਲਾਫ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਸ਼ੁਰੂਆਤ ਕਰੇਗੀ ਪਰ ਇਸ ਦੌਰਾਨ ਓਲਟਮੈਂਸ ਨੇ ਕਿਹਾ, ''ਸਾਨੂੰ ਸਾਵਧਾਨੀ ਨਾਲ ਖੇਡਣਾ ਹੋਵੇਗਾ ਅਤੇ ਗਲਤੀਆਂ ਲਈ ਕੋਈ ਜਗ੍ਹਾ ਨਹੀਂ ਹੋਵੇਗੀ ਕਿਉਂਕਿ ਨਾਕਆਊਟ ਪੜਾਅ 'ਚ ਥੋੜ੍ਹੀ ਜਿਹੀ ਵੀ ਆਤਮਮੁਗਧਤਾ ਸਾਨੂੰ ਟੂਰਨਾਮੈਂਟ ਤੋਂ ਬਾਹਰ ਕਰ ਸਕਦੀ ਹੈ।'' ਉਨ੍ਹਾਂ ਕਿਹਾ ਕਿ ਮਲੇਸ਼ੀਆ ਦੀ ਟੀਮ ਚੰਗੀ ਹੈ ਅਤੇ ਕਿਸੇ ਵੀ ਟੀਮ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ।''


Related News