ਓਕੂਹਾਰਾ ਨੇ ਸਿੰਧੂ ਨੂੰ ਹਰਾ ਕੇ ਲਿਆ ਬਦਲਾ

09/21/2017 3:10:04 PM

ਟੋਕੀਓ— ਭਾਰਤ ਦੀ ਸਟਾਰ ਸ਼ਟਲਰ ਅਤੇ ਚੌਥਾ ਦਰਜਾ ਪ੍ਰਾਪਤ ਪੀ.ਵੀ. ਸਿੰਧੂ ਨੂੰ ਇੱਥੇ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਜਾਪਾਨੀ ਮੁਕਾਬਲੇਬਾਜ਼ ਨੋਜੋਮੀ ਓਕੂਹਾਰਾ ਦੇ ਹੱਥੋਂ 21-18, 21-8 ਨਾਲ ਹਾਰ ਝਲਣੀ ਪਈ ਹੈ। ਗੈਰ ਦਰਜਾ ਪ੍ਰਾਪਤ ਓਕੂਹਾਰਾ ਨੇ ਕੋਰੀਆ ਓਪਨ ਚੈਂਪੀਅਨ ਸਿੰਧੂ ਦੀ ਚੁਣੌਤੀ ਸਿਰਫ 47 ਮਿੰਟ 'ਚ ਲਗਾਤਾਰ ਗੇਮਾਂ 'ਚ ਹੀ ਖਤਮ ਕਰਦੇ ਹੋਏ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

ਜਾਪਾਨ ਟੂਰਨਾਮੈਂਟ ਤੋਂ ਪਹਿਲਾਂ ਵਿਸ਼ਵ ਚੈਂਪੀਅਨ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਸਿੰਧੂ ਨੇ ਹਰਾ ਕੇ ਕੋਰੀਆ ਓਪਨ ਦਾ ਖਿਤਾਬ ਜਿੱਤਿਆ ਸੀ। ਸਿੰਧੂ ਅਤੇ ਓਕੁਹਾਰਾ ਵਿਚਾਲੇ ਪਿਛਲੇ ਇਕ ਮਹੀਨੇ ਦੇ ਅੰਦਰ ਇਹ ਤੀਜਾ ਅਤੇ ਓਵਰ ਆਲ ਅਠਵਾਂ ਮੁਕਾਬਲਾ ਹੈ। ਪਰ ਦੋਵੇਂ ਹੀ ਖਿਡਾਰਨਾਂ ਕਈ ਵਾਰ ਇਕ ਦੂਜੇ 'ਤੇ ਭਾਰੀ ਪੈਂਦੀਆਂ ਹਨ ਅਤੇ ਇਸ ਦੇ ਨਾਲ ਹੀ ਕਰੀਅਰ ਰਿਕਾਰਡ 4-4 ਨਾਲ ਬਰਾਬਰ ਹੋ ਗਿਆ ਹੈ।


Related News