ਟੈਨਿਸ ਹੀ ਨਹੀਂ ਇਸ ਮਾਮਲੇ ''ਚ ਵੀ ਹੈ ਸ਼ਾਰਾਪੋਵਾ ਸਭ ਤੋਂ ਅੱਗੇ, ਦੇਖੋ ਕੁਝ ਅਣਦੇਖਿਆ ਤਸਵੀਰਾਂ

11/30/2017 9:29:17 PM

ਨਵੀਂ ਦਿੱਲੀ— ਤੁਸੀਂ ਮੈਦਾਨ 'ਚ ਖੇਡਾਂ ਦੇ ਬਾਰੇ ਤਾਂ ਕਈ ਗੱਲਾਂ ਸੁਣਿਆ ਹੋਣਗੀਆਂ। । ਤੁਹਾਨੂੰ ਪਤਾ ਹੀ ਹੋਵੇਗਾ ਕਿ ਸਾਡੇ ਦੇਸ਼ 'ਚ ਸਭ ਤੋਂ ਵੱਧ ਖੇਡੀ ਜਾਣ ਵਾਲੀ ਖੇਡ ਕ੍ਰਿਕਟ ਹੈ। ਪਰ ਇਸ ਖੇਡ ਤੋਂ ਇਲਾਵਾ ਕਈ ਹੋਰ ਖੇਡਾਂ ਵੀ ਸਾਡੇ ਦੇਸ਼ 'ਚ ਕਾਫੀ ਪ੍ਰਸਿੱਧ ਹਨ। ਜ਼ਿਕਰਯੋਗ ਹੈ ਕਿ ਵਿਸ਼ਵ 'ਚ ਖੇਡਾਂ ਦੀ ਬਹੁਤ ਵੱਡੀ ਭੂਮਿਕਾ ਹੈ। ਖੇਡ ਨਾਲ ਸਾਡੇ ਸਰੀਰ ਦੀ ਫਿਟਨੈਸ ਵਧੀਆ ਬਣੀ ਰਹਿੰਦੀ ਹੈ।

PunjabKesari
ਇਹ ਗੱਲ ਬਾਰੇ ਸਾਰੇ ਜਾਣਦੇ ਹਨ ਕਿ ਟੈਨਿਸ ਮਹਿਲਾ ਖਿਡਾਰੀ ਪੁਰਸ਼ਾਂ ਦੇ ਮੁਕਾਬਲੇ ਪ੍ਰਸਿੱਧ ਨਹੀਂ ਹੁੰਦੀ ਹੈ। ਪਰ ਉਸ ਦੇ ਖੇਡ ਦਾ ਪੱਧਰ ਵੀ ਕਾਫੀ ਉੱਚਾ ਹੁੰਦਾ ਹੈ, ਟੈਨਿਸ 'ਚ ਖੇਡਣ ਵਾਲੀਆਂ ਮਹਿਲਾਵਾਂ ਦੂਜੇ ਕਿਸੇ ਵੀ ਖੇਡ ਤੋਂ ਜ਼ਿਆਦਾ ਪ੍ਰਸਿੱਧ ਹੁੰਦੀਆ ਹਨ। ਪਰ ਕਈ ਖਿਡਾਰਨਾਂ ਖੇਡ ਤੋਂ ਇਲਾਵਾ ਆਪਣੀ ਖੂਬਸੂਰਤੀ ਲਈ ਵੀ ਕਾਫੀ ਮਸ਼ਹੂਰ ਹਨ। ਅਸੀਂ ਅੱਜ ਤੁਹਾਨੂੰ ਉਨ੍ਹਾਂ ਖਿਡਾਰਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਉਨ੍ਹਾਂ ਦੀ ਖੇਡ ਤੋਂ ਇਲਾਵਾ ਉਨ੍ਹਾਂ ਦੀ ਖੂਬਸੂਰਤੀ ਲਈ ਵੀ ਜਾਣਿਆ ਜਾਂਦਾ ਹੈ।

PunjabKesari
1. ਮਾਰਿਆ ਸ਼ਾਰਾਪੋਵਾ— ਭਾਰਤ ਦੇ ਹਰਿਆਣਾ ਸੂਬੇ ਦੀ ਲੜਕੀ ਮਾਨੁਸ਼ੀ ਛਿੱਲਰ ਨੇ ਕੁਝ ਦਿਨ ਪਹਿਲਾਂ ਹੀ ਮਿਸ ਵਰਲਡ ਦਾ ਖਿਤਾਬ ਹਾਸਲ ਕੀਤਾ ਹੈ ਪਰ ਖੂਬਸੂਰਤੀ ਦੇ ਮਾਮਲੇ 'ਚ ਰੂਸ ਦੀ ਮਾਰਿਆ ਸ਼ਾਰਾਪੋਵਾ ਵੀ ਘੱਟ ਨਹੀਂ ਹੈ। ਸ਼ਾਰਾਪੋਵਾ ਬਿਹਤਰੀਨ ਖਿਡਾਰਨ ਤਾਂ ਹੈ ਹੀ ਨਾਲ ਹੀ ਉਹ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਖਿਡਾਰਨਾਂ 'ਚੋਂ ਵੀ ਇਕ ਮੰਨੀ ਜਾਂਦੀ ਹੈ। 19 ਅਪ੍ਰੈਲ 1987 ਨੂੰ ਰੂਸ ਦੇ ਸੂਬੇ ਸਾਈਬੇਰੀਆ 'ਚ ਜਨਮੀ ਸ਼ਾਰਾਪੋਵਾ ਹੁਣ ਫਲੋਰੀਡਾ (ਅਮਰੀਕਾ) 'ਚ ਰਹਿ ਰਹੀ ਹੈ।

PunjabKesari

17 ਸਾਲਾਂ ਦੀ ਉਮਰ 'ਚ ਟੈਨਿਸ ਖੇਡਣਾ ਸ਼ੁਰੂ ਕਰਨ ਵਾਲੀ ਸ਼ਾਰਾਪੋਵਾ ਹੁਣ ਤੱਕ 30 ਬਸੰਤਾਂ ਦੇਖ ਚੁੱਕੀ ਹੈ ਤੇ ਖੀੜੇ ਫੁੱਲ ਵਾਂਗ ਅੱਜ ਵੀ ਟੈਨਿਸ ਕੋਰਟ 'ਚ ਆਪਣਿਆ ਮੁਕਾਬਲੇਬਾਜ਼ਾਂ ਨੂੰ ਸਖਤ ਟੱਕਰ ਦਿੰਦੀ ਦੇਖੀ ਜਾ ਸਕਦੀ ਹੈ। ਦੁਨੀਆ ਭਰ 'ਚ ਉਸ ਦੀ ਖੇਡ ਦੇ ਅਣਗਿਣਤ ਦਿਵਾਨੇ ਹਨ ਪਰ ਜੇਕਰ ਗੱਲ ਕੀਤੀ ਜਾਵੇ ਉਸ ਦੀ ਖੂਬਸੂਰਤੀ ਦੀ ਤਾਂ ਇਸ ਮਾਮਲੇ 'ਚ ਵੀ ਉਸ ਦੀ ਫੈਨ ਫੋਲਵਿੰਗ ਦੀ ਕਤਾਰ ਬੇਹੱਦ ਲੰਬੀ ਹੈ। 6 ਫੁੱਟ ਲੰਬੀ ਇਹ ਮੁਟਿਆਰ ਸਿਰਫ ਖੇਡਾ ਦੀ ਦੁਨੀਆ 'ਚ ਹੀ ਨਹੀਂ ਸਗੋ ਗਲੇਮਰ ਦੀ ਦੁਨੀਆ 'ਚ ਵੀ ਆਪਣਾ ਨਾਂ ਕਮਾ ਰਹੀ ਹੈ। ਸ਼ਾਰਾਪੋਵਾ ਹੁਣ ਤੱਕ ਅਨੇਕਾ ਇਸ਼ਤਿਹਾਰੀ ਵੀਡੀਓ 'ਚ ਦੇਖੀ ਜਾ ਚੁੱਕੀ ਹੈ।

PunjabKesari


Related News