ਅਫਗਾਨਿਸਤਾਨ ਹੀ ਨਹੀਂ...ਬੀ.ਸੀ.ਸੀ.ਆਈ. ਨੇ ਇਨ੍ਹਾਂ ਤਿੰਨ ਦੇਸ਼ਾਂ ਨੂੰ ਵੀ ਦਿੱਤੀ ਹੈ ''ਜ਼ਿੰਦਗੀ''

12/12/2017 2:14:28 PM

ਨਵੀਂ ਦਿੱਲੀ, (ਬਿਊਰੋ)— ਸੋਮਵਾਰ ਨੂੰ ਹੋਈ ਖਾਸ ਬੈਠਕ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਪਣੀ ਵਿਸ਼ੇਸ਼ ਬੈਠਕ 'ਚ ਆਸਟਰੇਲੀਆ ਦੇ ਪਲਾਨ 'ਤੇ ਪਾਣੀ ਫੇਰਦੇ ਹੋਏ ਅਫਗਾਨਿਸਤਾਨ ਨੂੰ ਆਪਣੇ ਖਿਲਾਫ ਭਾਰਤ 'ਚ ਪਹਿਲਾ ਟੈਸਟ ਮੈਚ ਖੇਡਣ ਦਾ ਵੱਡਾ ਸਨਮਾਨ ਦਿੱਤਾ ਹੈ। ਇਹ ਟੈਸਟ ਮੈਚ ਸਾਲ 2019 'ਚ ਖੇਡਿਆ ਜਾਵੇਗਾ। ਬਹਿਰਾਲ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਬੀ.ਸੀ.ਸੀ.ਆਈ. ਨੇ ਅਜਿਹਾ ਕੀਤਾ ਹੈ। ਅਫਗਾਨਿਸਤਾਨ ਤੋਂ ਪਹਿਲਾਂ ਤਿੰਨ ਅਜਿਹੇ ਦੇਸ਼ ਹਨ, ਜਿਨ੍ਹਾਂ ਨੇ ਆਪਣਾ ਪਹਿਲਾ ਟੈਸਟ ਮੈਚ ਖੇਡਣ ਦਾ ਸੁਭਾਗ ਭਾਰਤ ਦੇ ਖਿਲਾਫ ਹੀ ਹਾਸਲ ਕੀਤਾ ਹੈ। ਚਲੋ ਅੱਗੇ ਜਾਣੋ ਕਿਹੜੇ-ਕਿਹੜੇ ਹਨ ਉਹ ਦੇਸ਼।
 


ਜ਼ਿਕਰਯੋਗ ਹੈ ਕਿ ਸਾਲ 1952 ਦੇ ਬਾਅਦ ਤੋਂ ਸਿਰਫ ਸ਼੍ਰੀਲੰਕਾ ਅਤੇ ਆਇਰਲੈਂਡ ਦੋ ਹੀ ਅਜਿਹੇ ਦੇਸ਼ ਰਹੇ ਹਨ, ਜਿਨ੍ਹਾਂ ਨੇ ਭਾਰਤ ਦੇ ਖਿਲਾਫ ਆਪਣਾ ਪਹਿਲਾ ਟੈਸਟ ਨਹੀਂ ਖੇਡਿਆ। ਵਰਨਾ ਕਈ ਦੇਸ਼ਾਂ ਨੇ ਆਪਣੀ 'ਟੈਸਟ ਜ਼ਿੰਦਗੀ' ਦੀ ਸ਼ੁਰੂਆਤ ਭਾਰਤ ਦੇ ਖਿਲਾਫ ਹੀ ਕੀਤੀ। ਸੋਮਵਾਰ ਨੂੰ ਹੀ ਬੈਠਕ 'ਚ ਭਾਰਤੀ ਬੋਰਡ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਅਫਗਾਨਿਸਤਾਨ ਸਾਲ 2019 'ਚ ਟੀਮ ਇੰਡੀਆ ਦੇ ਖਿਲਾਫ ਭਾਰਤ ਦੀ ਧਰਤੀ 'ਤੇ ਆਪਣਾ ਪਹਿਲਾ ਟੈਸਟ ਮੈਚ ਖੇਡੇਗੀ। ਹਾਲਾਂਕਿ ਤੈਅ ਪ੍ਰੋਗਰਾਮ ਦੇ ਮੁਤਾਬਕ ਅਫਗਾਨਿਸਤਾਨ ਟੀਮ ਨੂੰ ਆਪਣਾ ਪਹਿਲਾ ਟੈਸਟ ਸਾਲ 2019 'ਚ ਹੀ ਆਸਟਰੇਲੀਆ 'ਚ ਹੀ ਖੇਡਣਾ ਸੀ, ਪਰ ਇਹ ਅਫਗਾਨਿਸਤਾਨ ਟੀਮ ਦੀ ਹੀ ਦਿਲੀ ਇੱਛਾ ਸੀ ਕਿ ਉਸ ਨੂੰ ਇਹ ਮੌਕਾ ਭਾਰਤ ਦੇ ਖਿਲਾਫ ਮਿਲੇ ਅਤੇ ਬੀ.ਸੀ.ਸੀ.ਆਈ. ਨੇ ਹਮੇਸ਼ਾਂ ਦੀ ਤਰ੍ਹਾਂ ਉਨ੍ਹਾਂ ਦੀ ਇਹ ਗੱਲ ਵੀ ਮੰਨ ਲਈ।

ਵੈਸੇ ਸਭ ਤੋਂ ਪਹਿਲਾਂ ਭਾਰਤ ਨੇ ਟੈਸਟ ਜ਼ਿੰਦਗੀ ਪਾਕਿਸਤਾਨ ਨੂੰ 1952 (16 ਅਕਤੂਬਰ) ਨੂੰ ਦਿੱਤੀ ਸੀ, ਤੱਦ ਪਾਕਿਸਤਾਨ ਨੇ ਪਹਿਲਾ ਟੈਸਟ ਦਿੱਲੀ 'ਚ ਖੇਡਿਆ ਸੀ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਸਾਲ 1992 (18 ਅਕਤੂਬਰ) 'ਚ ਜ਼ਿੰਬਾਬਵੇ ਨੇ ਹਰਾਰੇ 'ਚ ਭਾਰਤ ਦੇ ਖਿਲਾਫ ਆਪਣੇ ਟੈਸਟ ਕਰੀਅਰ ਦਾ ਆਗਾਜ਼ ਕੀਤਾ ਸੀ ਅਤੇ ਇਹ ਮੈਚ ਡਰਾਅ 'ਤੇ ਖਤਮ ਹੋਇਆ। ਜਦਕਿ ਬੰਗਲਾਦੇਸ਼ ਨੇ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਜਗਮੋਹਨ ਡਾਲਮੀਆ ਦੀਆਂ ਕੋਸ਼ਿਸ਼ਾਂ ਨਾਲ ਸਾਲ 2000 (10 ਨਵੰਬਰ) ਨੂੰ ਆਪਣਾ ਪਹਿਲਾ ਟੈਸਟ ਖੇਡਿਆ। ਕੁੱਲ ਮਿਲਾ ਕੇ ਭਾਰਤ ਨੇ ਅਜੇ ਤੱਕ ਚਾਰ ਦੇਸ਼ਾਂ ਨੂੰ ਨਵੀਂ ਜ਼ਿੰਦਗੀ ਦਿੰਦੇ ਹੋਏ ਆਪਣੇ ਖਿਲਾਫ ਪਹਿਲਾ ਟੈਸਟ ਖੇਡਣ ਦਾ ਮੌਕਾ ਦਿੱਤਾ ਹੈ।


Related News