ਨਾਰਥਈਸਟ ਯੂਨਾਈਟਿਡ ਨੇ ਦਿੱਲੀ ਡਾਇਨਾਮੋਜ਼ ਨੂੰ 2-0 ਨਾਲ ਹਰਾਇਆ

12/03/2017 9:01:53 AM

ਨਵੀਂ ਦਿੱਲੀ, (ਬਿਊਰੋ)— ਨਾਰਥਈਸਟ ਯੂਨਾਈਟਿਡ ਨੇ ਪਹਿਲੇ ਹਾਫ 'ਚ ਪੰਜ ਮਿੰਟ ਦੇ ਅੰਦਰ ਕੀਤੇ 2 ਗੋਲ ਦੀ ਮਦਦ ਨਾਲ ਅੱਜ ਇੱਥੇ ਇੰਡੀਅਨ ਸੁਪਰ ਲੀਗ 'ਚ ਡਾਇਨਾਮੋਜ਼ ਨੂੰ 2-0 ਨਾਲ ਹਰਾ ਕੈ ਸੈਸ਼ਨ 'ਚ ਪਹਿਲੀ ਜਿੱਤ ਦਰਜ ਕੀਤੀ।
ਬ੍ਰਾਜ਼ੀਲ ਦੇ ਮਾਰਸੀਓ ਜੂਨੀਅਰ ਅਤੇ ਡੇਨਿਲੋ ਲੋਪੇਜ ਸੇਜਾਰੀਓ ਨੇ 17ਵੇਂ ਅਤੇ 22ਵੇਂ ਮਿੰਟ 'ਚ ਗੋਲ ਕਰਕੇ ਨਾਰਥਈਸਟ ਨੂੰ ਪੂਰੇ ਤਿੰਨ ਅੰਕ ਦਿਵਾਏ। ਟੀਮ ਨੇ ਸੈਸ਼ਨ ਦੇ ਆਪਣੇ ਪਹਿਲੇ ਦੋ ਮੈਚਾਂ 'ਚ ਇਕ 'ਚ ਡਰਾਅ ਖੇਡਿਆ ਅਤੇ ਦੂਜੇ 'ਚ ਉਸ ਨੂੰ ਹਾਰ ਮਿਲੀ। ਹੁਣ ਉਨ੍ਹਾਂ ਦੇ 3 ਮੈਚਾਂ 'ਚ 4 ਅੰਕ ਹਨ। ਡਾਇਨਾਮੋਜ਼ ਦੀ ਇਹ ਲਗਾਤਾਰ ਦੂਜੀ ਹਾਰ ਹੈ, ਉਸ ਨੂੰ 26 ਨਵੰਬਰ ਨੂੰ ਬੈਂਗਲੁਰੂ ਐੱਫ.ਸੀ. ਤੋਂ 1-4 ਨਾਲ ਹਾਰ ਦਾ ਮੂੰਹ ਵੇਖਣਾ ਪਿਆ ਸੀ।


Related News