ਨੇਮਾਰ ਨੇ ਪੀ. ਐੱਸ. ਜੀ. ਨਾਲ ਕੀਤਾ 3 ਕਰੋੜ 55 ਲੱਖ ਡਾਲਰ ਦਾ ਕਰਾਰ

08/04/2017 11:43:03 PM

ਪੈਰਿਸ— ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਨੇ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨਾਲ ਵਿਸ਼ਵ ਰਿਕਾਰਡ ਕਰਾਰ ਦੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ ਕਿਉਂਕਿ ਫ੍ਰੈਂਚ ਕਲੱਬ ਨੇ ਉਸ ਦੇ ਨਾਲ ਪੰਜ ਸਾਲ ਲਈ ਤਿੰਨ ਕਰੋੜ 55 ਲੱਖ ਡਾਲਰ ਦਾ ਕਰਾਰ ਕਰਨ ਦੀ ਪੁਸ਼ਟੀ ਕੀਤੀ ਹੈ। ਨੇਮਾਰ ਨੇ ਕਿਹਾ ਕਿ ਮੈਨੂੰ ਪੀ. ਐੱਸ. ਜੀ. ਨਾਲ ਜੁੜਨ ਦੀ ਖੁਸ਼ੀ ਹੈ। ਜਦੋਂ ਤੋਂ ਮੈਂ ਯੂਰਪ ਆਇਆ ਹਾਂ, ਇਹ ਕਲੱਬ ਸਭ ਤੋਂ ਮੁਕਾਬਲੇਬਾਜ਼ ਤੇ ਮਹੱਤਵਪੂਰਨ ਰਿਹਾ ਹੈ। ਮੈਂ ਨਵੇਂ ਸਾਥੀ ਖਿਡਾਰੀਆਂ ਨਾਲ ਮਿਲ ਕੇ ਇਸ ਨੂੰ ਨਵੀਆਂ ਉਚਾਈਆਂ ਤਕ ਪਹੁੰਚਾਉਣਾ ਚਾਹੁੰਦਾ ਹੈ।


Related News