ਜਿੱਤ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਕੋਚ ਨੇ ਦਿੱਤਾ ਇਹ ਬਿਆਨ

12/07/2017 2:24:08 AM

ਭੁਵਨੇਸ਼ਵਰ— ਭਾਰਤ ਦੀ ਹਾਕੀ ਵਿਸ਼ਵ ਲੀਗ ਕੁਆਰਟਰ ਫਾਈਨਲ ਵਿਚ ਬੈਲਜੀਅਮ 'ਤੇ ਪੈਨਲਟੀ ਸ਼ੂਟ ਆਊਟ ਵਿਚ 3-2 ਨਾਲ ਜਿੱਤ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਾਰ ਦਿੰਦੇ ਹੋਏ ਭਾਰਤੀ ਕੋਚ ਸ਼ੋਰਡ ਮਾਰਿਨ ਨੇ ਅੱਜ ਇਥੇ ਕਿਹਾ ਕਿ ਟੀਮ ਲਗਾਤਾਰ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰ ਰਹੀ ਹੈ।  ਦੋਵੇਂ ਟੀਮਾਂ ਨਿਯਮਤ ਸਮੇਂ ਤੱਕ 1-1 ਨਾਲ ਬਰਾਬਰ 'ਤੇ ਸਨ, ਜਿਸਦੇ ਬਾਅਦ ਪੈਨਲਟੀ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ। ਭਾਰਤ ਨੇ ਸਡਨ ਡੈੱਥ ਤੱਕ ਖਿੱਚੇ ਮੈਚ ਵਿਚ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। 


Related News