NCR ਹਾਕੀ ਪ੍ਰਤੀਯੋਗਿਤਾ 8 ਦਸੰਬਰ ਤੋਂ ਸ਼ੁਰੂ

12/09/2017 9:28:27 AM

ਨਵੀਂ ਦਿੱਲੀ, (ਬਿਊਰੋ)— ਗਾਜ਼ੀਆਬਾਦ ਹਾਕੀ ਵੱਲੋਂ ਸ਼ੁੱਕਰਵਾਰ ਨੂੰ ਅੱਠ ਦਸੰਬਰ ਤੋਂ ਐੱਨ.ਸੀ.ਆਰ. ਹਾਕੀ ਪ੍ਰਤੀਯੋਗਿਤਾ ਦਾ ਆਯੋਜਨ ਸ਼ੁਰੂ ਹੋ ਰਿਹਾ ਹੈ। ਇਹ ਪ੍ਰਤੀਯੋਗਿਤਾ ਅੰਡਰ-14 ਅਤੇ ਅੰਡਰ-21 'ਚ ਹੋਵੇਗੀ। ਇਹ ਜਾਣਕਾਰੀ ਸੰਸਥਾ ਦੇ ਸਕੱਤਰ ਰਾਕੇਸ਼ ਸ਼ਰਮਾ ਅਤੇ ਖਜ਼ਾਨਚੀ ਰਾਜੀਵ ਤਿਆਗੀ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਪ੍ਰਤੀਯੋਗਿਤਾ ਦਾ ਆਯੋਜਨ ਮਹਾਮਾਯਾ ਸਟੇਡੀਅਮ 'ਚ ਕੀਤਾ ਜਾ ਰਿਹਾ ਹੈ। ਅੰਡਰ-14 'ਚ ਪ੍ਰਤੀਯੋਗਿਤਾ ਸਿਰਫ ਬਾਲਕ ਵਰਗ 'ਚ ਹੈ ਅਤੇ ਇਸ 'ਚ 15 ਸਕੂਲਾਂ ਦੀ ਹਾਕੀ ਟੀਮ ਹਿੱਸਾ ਲੈ ਰਹੀ ਹੈ। ਅੰਡਰ-21 ਦੇ ਬਾਲਕ ਵਰਗ 'ਚ 10 ਟੀਮ ਅਤੇ ਬਾਲਿਕਾ ਵਰਗ 'ਚ 6 ਟੀਮਾਂ ਹਿੱਸਾ ਲੈਣਗੀਆਂ। ਪ੍ਰਤੀਯੋਗਿਤਾ ਦਾ ਅੰਤ 11 ਦਸੰਬਰ ਨੂੰ ਹੋਵੇਗਾ। ਇਸ ਮੌਕੇ 'ਤੇ ਇੰਟਰਨੈਸ਼ਨਲ ਅੰਪਾਇਰ ਪੰਕਜ ਤਿਆਗੀ, ਰਘੂਬੀਰ ਬਿਸ਼ਟ, ਸੁਧੀਰ ਤਿਆਗੀ, ਸੰਜੀਵ ਸ਼ਰਮਾ, ਮੋਹਿਤ ਸ਼ਰਮਾ, ਅਰਵਿੰਦਰ ਕੁਮਾਰ ਆਦਿ ਮੌਜੂਦ ਰਹੇ।


Related News