ਰੇਲ ਗੱਡੀ ਅੱਗੇ ਨੈਸ਼ਨਲ ਹਾਕੀ ਖਿਡਾਰਨ ਨੇ ਮਾਰੀ ਛਾਲ, ਮੌਤ

08/04/2017 11:33:46 AM

ਰਿਵਾੜੀ-  ਭਾਰਤੀ ਜੂਨੀਅਰ ਨੈਸ਼ਨਲ ਮਹਿਲਾ ਹਾਕੀ ਟੀਮ ਦੀ ਸੋਨੀਪਤ ਦੀ ਖਿਡਾਰਨ ਨੇ ਬੁੱਧਵਾਰ ਰਾਤ ਰਿਵਾੜੀ ਵਿਚ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਸੋਨੀਪਤ ਦੇ ਪਿੰਡ ਕਾਲੂਵਾਸ ਨਿਵਾਸੀ 21 ਸਾਲਾ ਜੋਤੀ ਗੁਪਤਾ ਪੁੱਤਰੀ ਪ੍ਰਮੋਦ ਭਾਰਤੀ ਜੂਨੀਅਰ ਨੈਸ਼ਨਲ ਮਹਿਲਾ ਹਾਕੀ ਖਿਡਾਰਨ ਸੀ। ਜੋਤੀ ਬੁੱਧਵਾਰ ਸਵੇਰੇ ਆਪਣੇ ਪਿੰਡੋਂ ਰੋਹਤਕ ਯੂਨੀਵਰਸਿਟੀ ਲਈ ਨਿਕਲੀ ਸੀ। ਜੋਤੀ ਦੀ ਮਾਂ ਨੇ ਰਾਤ 10.30 ਵਜੇ ਜਦੋਂ ਉਸ ਨੂੰ ਫੋਨ ਕੀਤਾ ਤਾਂ ਫੋਨ 'ਤੇ ਰਿਵਾੜੀ ਜੀ. ਆਰ. ਪੀ. ਦਾ ਇਕ ਪੁਲਸ ਅਧਿਕਾਰੀ ਸੀ। ਉਸ ਨੇ ਦੱਸਿਆ ਕਿ ਜੋਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।


Related News