ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ''ਚ ਨਾਗਲ ਨੇ ਜਿੱਤੀ ਪਹਿਲੀ ਚੈਲੰਜਰ ਟਰਾਫੀ

11/26/2017 12:12:20 AM

ਬੈਂਗਲੁਰ— ਸੁਮਿਤ ਨਾਗਲ ਦੀ ਏ. ਟੀ. ਪੀ. ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ਵਿਚ ਸਨਸਨੀਖੇਜ਼ ਮੁਹਿੰਮ ਸ਼ਾਨਦਾਰ ਢੰਗ ਨਾਲ ਖਤਮ ਹੋਈ,ਜਿਸ ਨੇ ਇੱਥੇ ਬ੍ਰਿਟੇਨ ਦੇ ਜੇ. ਕਲਾਰਕ ਨੂੰ ਖਿਤਾਬੀ ਮੁਕਾਬਲੇ ਵਿਚ 6-3, 3-6, 6-2 ਨਾਲ ਹਰਾ ਕੇ ਆਪਣੇ ਪਹਿਲੇ ਚੈਲੰਜਰ ਪੱਧਰ ਦੀ ਟਰਾਫੀ ਜਿੱਤੀ।  20 ਸਾਲਾ ਗੈਰ ਦਰਜਾ ਪ੍ਰਾਪਤ ਨਾਗਲ ਨੂੰ 1,00,000 ਡਾਲਰ ਦੀ ਇਨਾਮੀ ਰਾਸ਼ੀ ਮਿਲੀ।


Related News