ਨਡਾਲ ਨੇ ਫ੍ਰੈਂਚ ਮੰਤਰੀ ''ਤੇ ਇਕ ਲੱਖ ਯੂਰੋ ਦਾ ਮਾਨਹਾਨੀ ਦਾ ਮੁਕੱਦਮਾ ਠੋਕਿਆ

10/14/2017 3:08:29 PM

ਪੈਰਿਸ, (ਬਿਊਰੋ)— ਰਾਫੇਲ ਨਡਾਲ ਨੇ ਫ੍ਰਾਂਸ ਦੀ ਖੇਡ ਮੰਤਰੀ ਰੋਸਲਿਨ ਬਾਕਲੋਟ 'ਤੇ ਇਕ ਲੱਖ ਯੂਰੋ ਦਾ ਮਾਨਹਾਨੀ ਦਾ ਮੁਕੱਦਮਾ ਠੋਕ ਦਿੱਤਾ ਹੈ ਜਿਨ੍ਹਾਂ ਨੇ ਉਨ੍ਹਾਂ 'ਤੇ ਡੋਪ ਟੈਸਟ ਤੋਂ ਬਚਣ ਦਾ ਬਹਾਨਾ ਬਣਾਉਣ ਦਾ ਦੋਸ਼ ਲਗਾਇਆ ਸੀ।  ਨਡਾਲ ਨੇ ਬਾਕਲੋਟ 'ਤੇ ਮੁਕੱਦਮਾ ਉਸ ਘਟਨਾ 'ਤੇ ਠੋਕਿਆ ਹੈ ਜਦੋਂ ਬਾਕਲੋਟ 2007 ਤੋਂ 2010 ਦੇ ਵਿਚਾਲੇ ਖੇਡ ਮੰਤਰੀ ਸੀ।

ਉਨ੍ਹਾਂ ਨੇ ਮਾਰਚ 2016 'ਚ ਫ੍ਰੈਂਚ ਟੀ.ਵੀ. 'ਤੇ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਨਡਾਲ ਨੇ 2012 'ਚ ਸੱਟ ਦਾ ਦਿਖਾਵਾ ਕੀਤਾ ਸੀ ਤਾਂ ਜੋ ਡੋਪ ਟੈਸਟ ਤੋਂ ਬਚ ਸਕੇ। ਉਸ ਸਮੇਂ ਨਡਾਲ ਗੋਡੇ ਦੀ ਸੱਟ ਦੇ ਕਾਰਨ 6 ਮਹੀਨਿਆਂ ਤੱਕ ਕੋਰਟ ਤੋਂ ਦੂਰ ਰਹੇ ਸਨ। ਨਡਾਲ ਦੇ ਵਕੀਲ ਪੈਟ੍ਰਿਕ ਐੱਮ. ਨੇ ਕੋਰਟ ਨੂੰ ਦੱਸਿਆ ਕਿ ਡੋਪਿੰਗ ਦੇ ਦੋਸ਼ਾਂ ਦਾ ਨਡਾਲ ਦੇ ਕਰੀਅਰ 'ਤੇ ਗੰਭੀਰ ਅਸਰ ਪੈ ਸਕਦਾ ਸੀ। ਜਦਕਿ ਬਾਕਲੋਟ ਦੇ ਵਕੀਲ ਓਲੀਵੀਅਰ ਸੀ. ਨੇ ਕੌਮਾਂਤਰੀ ਟੈਨਿਸ ਸੰਘ ਦੇ ਡੋਪਿੰਗ ਰੋਕੂ ਪ੍ਰੋਗਰਾਮ ਨੂੰ ਕਸੂਰਵਾਰ ਠਹਿਰਾਇਆ ਹੈ।


Related News