ਨਡਾਲ ਤੇ ਹਾਲੇਪ ਚਾਈਨਾ ਓਪਨ ਦੇ ਸੈਮੀਫਾਈਨਲ ''ਚ

10/07/2017 1:31:41 AM

ਬੀਜਿੰਗ— ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਤੇ ਮਹਿਲਾਵਾਂ 'ਚ ਚੋਟੀ ਦਰਜਾ ਪ੍ਰਾਪਤ ਬਚੀ ਰੋਮਾਨੀਆ ਦੀ ਸਿਮੋਨਾ ਹਾਲੇਪ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਇਥੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਹਨ। ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਮੁਕਾਬਲਿਆਂ 'ਚ ਚੋਟੀ ਦਰਜਾ ਪ੍ਰਾਪਤ ਨਡਾਲ ਨੇ ਛੇਵੀਂ ਸੀਡ ਅਮਰੀਕਾ ਦੇ ਜਾਨ ਇਸਨਰ ਨੂੰ 6-4, 7-6 ਨਾਲ ਲਗਾਤਾਰ ਸੈੱਟਾਂ 'ਚ ਹਰਾਇਆ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿਚ ਦੂਜੀ ਸੀਡ ਹਾਲੇਪ ਨੇ ਰੂਸ ਦੀ ਡਾਰੀਆ ਕਸਾਤਿਕਨਾ ਨੂੰ 6-2, 6-1 ਨਾਲ ਲਗਾਤਾਰ ਸੈੱਟਾਂ 'ਚ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।


Related News