ਮੇਰੀ ਗਲਤੀ ਸਟੋਕਸ ਤੋਂ ਘੱਟ ਸੀ, ਫਿਰ ਵੀ ਹੋਈ ਮੁਅੱਤਲੀ : ਵਾਰਨਰ

10/17/2017 11:01:38 PM

ਸਿਡਨੀ— ਆਸਟ੍ਰੇਲੀਆ ਕ੍ਰਿਕਟ ਟੀਮ ਦੇ ਉਪ ਕਪਤਾਨ ਡੇਵਿਡ ਵਾਰਨਰ ਨੇ ਇੰਗਲਿਸ਼ ਆਲਰਾਊਂਡਰ ਬੇਨ ਸਟੋਕਸ ਨਾਲ ਮਾਰਕੁੱਟ ਵਿਵਾਦ ਦੀ ਤੁਲਨਾ ਆਪਣੇ 2013 ਵਿਵਾਦ ਨਾਲ ਕਰਦਿਆਂ ਕਿਹਾ ਕਿ ਉਸ ਨੂੰ ਤਾਂ ਛੋਟੀ ਜਿਹੀ ਗਲਤੀ ਦੇ ਬਾਵਜੂਦ ਮੁਅੱਤਲ ਕਰ ਦਿੱਤਾ ਗਿਆ ਸੀ। ਵਾਰਨਰ ਨੇ ਸਾਲ 2013 ਵਿਚ ਇੰਗਲਿਸ਼ ਕ੍ਰਿਕਟਰ ਜੋ ਰੂਟ ਨੂੰ ਮੁੱਕਾ ਮਾਰ ਦਿੱਤਾ ਸੀ, ਜਿਸ ਦੇ ਲਈ ਉਸ ਨੂੰ ਕ੍ਰਿਕਟ ਆਸਟਰੇਲੀਆ ਨੇ ਮੁਅੱਤਲ ਕਰ ਦਿੱਤਾ ਸੀ। ਆਸਟ੍ਰੇਲੀਆਈ ਉਪ ਕਪਤਾਨ ਨੇ ਹਾਲਾਂਕਿ ਮੰਨਿਆ ਕਿ ਗਲਤੀ ਸਟੋਕਸ ਤੋਂ ਕਾਫੀ ਘੱਟ ਸੀ। ਸਟੋਕਸ ਨੇ ਬ੍ਰਿਸਟਲ ਵਿਚ ਇਕ ਬਾਰ ਦੇ ਬਾਹਰ ਸ਼ਰਾਬ ਪੀ ਕੇ ਇਕ ਵਿਅਕਤੀ 'ਤੇ ਮੁੱਕਿਆਂ ਦਾ ਮੀਂਹ ਵਰ੍ਹਾ ਦਿੱਤਾ ਸੀ, ਜਿਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਆਗਾਮੀ ਏਸ਼ੇਜ਼ ਸੀਰੀਜ਼ 'ਚੋਂ ਬਾਹਰ ਕਰ ਦਿੱਤਾ ਗਿਆ ਹੈ।


Related News