ਬੇਟਾ ਹੈ ਕਰੋੜਾਂ ਦਾ ਮਾਲਕ, ਫਿਰ ਵੀ ਇਸ ਦਿੱਗਜ ਕ੍ਰਿਕਟਰ ਦੇ ਪਿਤਾ ਵੇਚਦੇ ਹਨ ਬਿਸਕੁਟ

08/13/2017 10:34:02 AM

ਨਵੀਂ ਦਿੱਲੀ— ਦੁਨੀਆ ਵਿਚ ਸਭ ਤੋਂ ਜ਼ਿਆਦਾ ਟੈਸਟ ਅਤੇ ਵਨਡੇ ਵਿਕਟਾਂ ਲੈਣ ਵਾਲੇ ਮਹਾਨ ਸ਼੍ਰੀਲੰਕਾਈ ਸਪਿਨਰ ਮੁਥੈਯਾ ਮੁਰਲੀਧਰਨ ਭਾਵੇਂ ਹੀ ਕਰੋੜਾਂ ਦੇ ਮਾਲਕ ਹੋਣ ਪਰ ਉਨ੍ਹਾਂ ਦੇ ਪਿਤਾ ਹੁਣ ਵੀ ਬਿਸਕੁਟ ਵੇਚਦੇ ਹਨ। ਜੀ ਹਾਂ, ਮੁਰਲੀਧਰਨ ਦੇ ਪਿਤਾ ਸਿਨਾਸਾਮੀ ਇਕ ਛੋਟੀ ਜਿਹੀ ਫੈਕਟਰੀ ਚਲਾਉਂਦੇ ਹਨ, ਜਿਸ ਵਿਚ ਉਨ੍ਹਾਂ ਨੇ ਕੁਝ ਲੋਕਾਂ ਨੂੰ ਕੰਮ ਉੱਤੇ ਰੱਖਿਆ ਹੈ। ਉਹ ਉੱਥੇ ਬਿਸਕੁਟ ਬਣਾ ਕੇ ਸ਼੍ਰੀਲੰਕਾ ਦੇ ਕਈ ਇਲਾਕਿਆਂ ਵਿਚ ਵੇਚਦੇ ਹਨ।
ਨਹੀਂ ਕਰਦੇ ਬੇਟੇ ਮੁਰਲੀਧਰਨ ਦੇ ਨਾਂ ਦਾ ਇਸਤੇਮਾਲ
ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਸਿੰਨਾਸਾਮੀ ਨੇ ਦੱਸਿਆ ਕਿ ਉਹ ਬਿਸਕੁਟ ਦੀ ਮਾਰਕੀਟਿੰਗ ਲਈ ਬੇਟੇ ਮੁਰਲੀਧਰਨ ਦੇ ਨਾਂ ਦਾ ਇਸਤੇਮਾਲ ਨਹੀਂ ਕਰਦੇ ਹਨ। ਉਹ ਅਜਿਹਾ ਕਰ ਕੇ ਬਿਜ਼ਨੈੱਸ ਨੂੰ ਦੁੱਗਣਾ ਕਰ ਸਕਦੇ ਹਨ ਪਰ ਉਹ ਅਜਿਹਾ ਨਹੀਂ ਕਰ ਸਕਦੇ। ਇਸਦੇ ਪਿੱਛੇ ਦਾ ਕਾਰਨ ਦਸਦੇ ਹੋਏ ਸਿੰਨਾਸਾਮੀ ਨੇ ਕਿਹਾ, ਮੈਂ ਆਪਣੇ ਬੇਟੇ ਦੇ ਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ। ਮੈਂ ਆਪਣੇ ਫਾਇਦੇ ਲਈ ਉਸਦਾ ਨੁਕਸਾਨ ਨਹੀਂ ਕਰ ਸਕਦਾ। ਉਨ੍ਹਾਂ ਨੇ ਦੱਸਿਆ ਕਿ ਮੁਰਲੀਧਰਨ ਕੋਲ ਸ਼੍ਰੀਲੰਕਾ ਦੇ ਇੱਕ ਵੱਡੇ ਬ੍ਰਾਂਡ ਦੇ ਬਿਸਕੁਟ ਦੀ ਐਂਡੋਰਸਮੈਂਟ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਮੁਰਲੀਧਰਨ ਨੂੰ ਇਨ੍ਹਾਂ ਤੋਂ ਹੋਣ ਵਾਲੀ ਕਮਾਈ ਬੰਦ ਹੋ ਜਾਵੇ।
ਦੱਸ ਦਈਏ ਕਿ ਭਾਵੇਂ ਹੀ ਮੁਰਲੀਧਰਨ ਦੇ ਪਿਤਾ ਆਪਣੇ ਬੇਟੇ ਦਾ ਨਾਂ ਦਾ ਇਸਤੇਮਾਲ ਬਿਜ਼ਨੈੱਸ ਵਿਚ ਨਾ ਕਰਦੇ ਹੋਣ, ਪਰ ਪੱਲੇਕੇਲੇ ਦੇ ਲੋਕ ਇਹ ਬਖੂਬੀ ਜਾਣਦੇ ਹਨ ਕਿ ਇਹ ਬ੍ਰਾਂਡ ਮੁਰਲੀਧਰਨ ਦੇ ਪਿਤਾ ਦਾ ਹੈ।
ਬੇਹੱਦ ਨਾਰਮਲ ਜ਼ਿੰਦਗੀ ਜਿਊਂਦੇ ਹਨ ਸਿੰਨਾਸਾਮੀ
ਬੇਟੇ ਦੀ ਬਦੌਲਤ ਆਲੀਸ਼ਾਨ ਘਰ ਅਤੇ ਤਮਾਮ ਸ਼ਾਨ-ਓ-ਸ਼ੌਕਤ ਹੋਣ ਦੇ ਬਾਵਜੂਦ ਮੁਰਲੀਧਰਨ ਦੇ ਪਿਤਾ ਬੇਹੱਦ ਨਾਰਮਲ ਜ਼ਿੰਦਗੀ ਜਿਊਂਦੇ ਹਨ। ਉਹ ਹਮੇਸ਼ਾ ਇਕ ਸਫੈਦ ਰੰਗ ਦੀ ਲੁੰਗੀ ਵਿਚ ਨਜ਼ਰ ਆਉਂਦੇ ਹਨ।


Related News