ਮਾਂਟਰੀਅਲ ਮਾਸਟਰਸ : ਖਿਤਾਬੀ ਮੁਕਾਬਲੇ ''ਚ ਹਾਰੇ ਫੈਡਰਰ

08/14/2017 11:08:40 AM

ਮਾਂਟਰੀਅਲ— ਸਵਿਸ ਸਟਾਰ ਰੋਜਰ ਫੈਡਰਰ ਨੂੰ ਮਾਂਟਰੀਅਲ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ 'ਚ ਉਲਟਫੇਰ ਦਾ ਸਾਹਮਣਾ ਕਰਨਾ ਪਿਆ। 
ਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਫੈਡਰਰ ਨੂੰ ਜਰਮਨੀ ਦੇ 20 ਸਾਲਾ ਐਲੈਕਜ਼ੈਂਡਰ ਜਵੇਰੇਵ ਨੇ ਲਗਾਤਾਰ ਸੈੱਟ 'ਚ 6-3, 6-4 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਜਮਾਇਆ। ਫੈਡਰਰ ਨੇ ਨੀਦਰਲੈਂਡ ਦੇ ਰੋਬਿਨ ਹਾਸੇ ਨੂੰ 6-3, 7-6 ਨਾਲ ਹਰਾ ਕੇ ਸਾਲ ਦੇ ਆਪਣੇ ਛੇਵੇਂ ਫਾਈਨਲ 'ਚ ਜਗ੍ਹਾ ਬਣਾਈ ਸੀ। ਜਦਕਿ ਜਵੇਰੇਵ ਨੇ ਡੇਨਿਸ ਸ਼ਾਪੋਵਾਲੋਵ ਨੂੰ 6-4, 7-5 ਨਾਲ ਹਰਾ ਕੇ ਖਿਤਾਬੀ ਮੁਕਾਬਲੇ ਦਾ ਟਿਕਟ ਕਟਵਾਇਆ ਸੀ।


Related News