ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ : ਰਾਮੋਸ ਨੇ ਮਰੇ ਦੇ ਸੁਪਨਿਆਂ ''ਤੇ ਫੇਰਿਆ ਪਾਣੀ

Friday, April 21, 2017 4:49 PM
ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ : ਰਾਮੋਸ ਨੇ ਮਰੇ ਦੇ ਸੁਪਨਿਆਂ ''ਤੇ ਫੇਰਿਆ ਪਾਣੀ

ਮੋਂਟੇ ਕਾਰਲੋ— ਵਿਸ਼ਵ ਦੇ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੂੰ ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਆਖਰੀ-16 ''ਚ ਵੀਰਵਾਰ ਨੂੰ ਸਪੇਨ ਦੇ ਅਲਬਰਟੋ ਰਾਮੋਸ ਵਿਨੋਲਾਸ ਤੋਂ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ। ਮਰੇ ਨੇ ਇਸ ਟੂਰਨਾਮੈਂਟ ''ਚ ਆਪਣੇ ਲਈ ਫਾਈਨਲ ''ਚ ਪਹੁੰਚਣ ਦਾ ਟੀਚਾ ਰੱਖਿਆ ਸੀ, ਪਰ 15ਵਾਂ ਦਰਜਾ ਰਾਮੋਸ ਨੇ ਮਰੇ ਨੂੰ 2-6, 6-2, 7-5 ਨਾਲ ਹਰਾ ਕੇ ਕੁਆਰਟਰ ਫਾਈਨਲ ''ਚ ਸਥਾਨ ਬਣਾ ਲਿਆ। ਰਾਮੋਸ ਦਾ ਹੁਣ ਕੁਆਰਟਰ ਫਾਈਨਲ ''ਚ ਪੰਜਵਾਂ ਦਰਜਾ ਕ੍ਰੋਏਸ਼ੀਆ ਦਾ ਮਾਰਿਨ ਸਿਲਿਚ ਨਾਲ ਹੋਵੇਗਾ, ਜਿਸ ਨੇ 9ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੇ ਟਾਮਸ ਬਰਡੀਚ ਨੂੰ ਲਗਾਤਾਰ ਸੈੱਟਾਂ ''ਚ 6-2, 7-6 ਨਾਲ ਹਰਾਇਆ।

ਸਿਲਿਚ ਮੋਂਟੇ ਕਾਰਲੋ ਦੇ ਕੁਆਰਟਰ ਫਾਈਨਲ ''ਚ ਪਹੁੰਚਣ ਵਾਲਾ ਪਹਿਲਾ ਖਿਡਾਰੀ ਬਣਿਆ ਹੈ। ਉਸਦਾ ਕੁਆਰਟਰ ਫਾਈਨਲ ''ਚ ਵਿਸ਼ਵ ਦੇ ਨੰਬਰ ਇਕ ਬ੍ਰਿਟੇਨ ਦੇ ਐਂਡੀ ਮਰੇ ਤੇ ਸਪੇਨ ਦੇ ਐਲਬਰਟ ਰਾਮੋਸ ਵਿਨੋਲਾਸ ਵਿਚਾਲੇ ਮੁਕਾਬਲਾ ਹੋਵੇਗਾ। ਵਿਸ਼ਵ ਦੇ ਨੰਬਰ ਦੋ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ, ਸਾਬਕਾ ਨੰਬਰ ਇਕ ਸਪੇਨ ਦੇ ਰਾਫੇਲ ਨਡਾਲ ਤੇ ਤੀਜਾ ਦਰਜਾ ਸਵਿਟਜ਼ਰਲੈਂਡ ਦੇ ਸਟੇਨਿੰਲਸ ਵਾਵਰਿੰਕਾ ਤੀਜੇ ਦੌਰ ''ਚ ਪਹੁੰਚ ਗਏ ਹਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!