ਮੋਹਨ ਬਾਗਾਨ ਨੇ ਦਸਵੀਂ ਵਾਰ ਗਵਰਨਰ ਗੋਲਡ ਕੱਪ ਜਿੱਤਿਆ

10/16/2017 8:46:16 AM

ਗੰਗਟੋਕ, (ਬਿਊਰੋ)— ਮੋਹਨ ਬਾਗਾਨ ਨੇ ਐਤਵਾਰ ਨੂੰ ਇੱਥੇ ਪਾਰਥ ਚਕੱਰ ਨੂੰ 1-0 ਨਾਲ ਹਰਾ ਕੇ ਦਸਵੀਂ ਵਾਰ ਅਖਿਲ ਭਾਰਤੀ ਗਵਰਨਰ ਗੋਲਡ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਿਆ। 
ਪਾਲਜੋਰ ਸਟੇਡੀਅਮ 'ਚ ਖੇਡੇ ਗਏ ਫਾਈਨਲ ਮੈਚ 'ਚ ਮੋਹਨ ਬਾਗਾਨ ਵੱਲੋਂ ਇਕ ਮਾਤਰ ਗੋਲ ਜੀ.ਏ. ਕਰਮਾਹ ਨੇ ਸਤਵੇਂ ਮਿੰਟ 'ਚ ਕੀਤਾ। ਸਿੱਕਮ ਦੇ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਫਾਈਨਲ ਮੈਚ ਦੇ ਦੌਰਾਨ ਹਾਜ਼ਰ ਸਨ ਅਤੇ ਉਨ੍ਹਾਂ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਟਰਾਫੀ ਅਤੇ ਨਕਦ ਪੁਰਸਕਾਰ ਪ੍ਰਦਾਨ ਕੀਤੇ।


Related News