ਮੋਹਨ ਬਾਗਾਨ ਨੇ ਈਸਟ ਬੰਗਾਲ ਨੂੰ ਹਰਾਇਆ

12/04/2017 2:14:35 AM

ਕੋਲਕਾਤਾ— ਨਾਈਜੀਰੀਆਈ ਖਿਡਾਰੀ ਈਜੇ ਕਿੰਗਸਲੇ ਦੇ ਹੈਡਰ ਨਾਲ ਕੀਤੇ ਗਏ ਗੋਲ ਦੀ ਮਦਦ ਨਾਲ ਮੋਹਨ ਬਾਗਾਨ ਨੇ ਅੱਜ ਇਥੇ ਆਈ-ਲੀਗ ਮੁਕਾਬਲੇ ਵਿਚ ਪੁਰਾਣੇ ਵਿਰੋਧੀ ਈਸਟ ਬੰਗਾਲ ਨੂੰ 1-0 ਨਾਲ ਹਰਾ ਦਿੱਤਾ। ਇਥੇ ਖੇਡੇ ਗਏ ਮੁਕਾਬਲੇ ਵਿਚ 'ਮੈਨ ਆਫ ਦਿ ਮੈਚ' ਕਿੰਗਸਲੇ ਨੇ 40ਵੇਂ ਮਿੰਟ ਵਿਚ ਸੋਨੀ ਨੋਰਡੇ ਦੇ ਕਾਰਨ ਤੋਂ ਮਾਰੇ ਗਏ ਸ਼ਾਟ ਨੂੰ ਹੈਡਰ ਨਾਲ ਗੋਲ ਵਿਚ ਬਦਲ ਕੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ, ਜਿਹੜੀ ਅੰਤ ਤਕ ਬਰਕਰਾਰ ਰਹੀ। ਆਈ. ਐੱਸ. ਐੱਲ. ਦੇ ਮੈਚਾਂ ਕਾਰਨ ਇਸ ਮੈਚ ਨੂੰ ਦੁਪਹਿਰ 2 ਵਜੇ ਖੇਡਿਆ ਗਿਆ ਸੀ।


Related News