ਮੁਹੰਮਦ ਸ਼ੰਮੀ ਦਾ ਵੱਡਾ ਬਿਆਨ, ਕਿਹਾ- ਪਤਾ ਨਹੀਂ ਕਦੋਂ ਹੋ ਜਾਵੇਗਾ ਮੇਰੇ ਪਰਿਵਾਰ ''ਤੇ ਹਮਲਾ

08/20/2017 4:46:49 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਇਕ ਵੱਡਾ ਖੁਲ੍ਹਾਸਾ ਕੀਤਾ ਹੈ। ਮੁਹੰਮਦ ਸ਼ੰਮੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਘਰ 'ਚ ਇਕੱਲਾ ਛੱਡਣ ਨਾਲ ਡਰ ਲਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਕੁਝ ਲੋਕ ਲਗਾਤਾਰ ਧਮਕੀ ਅਤੇ ਗਾਲਾਂ ਕੱਢ ਰਹੇ ਹਨ। ਤੁਹਾਨੂੰ ਦਸ ਦਈਏ ਕਿ ਮੁਹੰਮਦ ਸ਼ੰਮੀ ਦਾ ਪਰਿਵਾਰ ਉਨ੍ਹਾਂ ਦੇ ਪੱਛਮੀ ਬੰਗਾਲ ਦੇ ਪੋਦਾਰਨਗਰ ਇਲਾਕੇ 'ਚ ਸਥਿਤ ਘਰ 'ਚ ਰਹਿੰਦਾ ਹੈ।

ਸ਼ੰਮੀ ਦੇ ਪਰਿਵਾਰ ਨੂੰ ਇੱਥੋਂ ਦੇ ਕੁਝ ਲੋਕ ਧਮਕੀ ਦੇ ਰਹੇ ਹਨ। ਇਸ ਲਈ ਸ਼ੰਮੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਇਕੱਲਾ ਛੱਡਣ 'ਚ ਡਰ ਲਗਦਾ ਹੈ। ਇਸ ਤੋਂ ਪਹਿਲਾਂ ਵੀ ਮੁਹੰਮਦ ਸ਼ੰਮੀ ਦਾ ਕਾਰ ਪਾਰਕਿੰਗ ਨੂੰ ਲੈ ਕੇ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ 'ਚ ਆ ਕੇ ਜ਼ੋਰ-ਜ਼ੋਰ ਨਾਲ ਉਨ੍ਹਾਂ ਦਾ ਦਰਵਾਜ਼ਾ ਭੰਨਣ ਦੀ ਕੋਸ਼ਿਸ਼ ਕੀਤੀ। ਸ਼ੰਮੀ ਨੇ ਇਸ ਗੱਲ ਦੀ ਸ਼ਿਕਾਇਤ ਪੁਲਸ 'ਚ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਕੁਝ ਦਿਨਾਂ ਬਾਅਦ ਉਹ ਲੋਕ ਜ਼ਮਾਨਤ 'ਤੇ ਰਿਹਾ ਹੋ ਗਏ ਸਨ।


Related News