ਮੋਦੀ ਨੇ ਦਿੱਤੀ ਭਾਰਤੀ ਹਾਕੀ ਟੀਮ ਨੂੰ ਖਿਤਾਬੀ ਜਿੱਤ ਦੀ ਵਧਾਈ

10/22/2017 10:23:48 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਢਾਕਾ 'ਚ ਮਲੇਸ਼ੀਆ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ 'ਸ਼ਾਨਦਾਰ ਮੈਚ, ਸ਼ਾਨਦਾਰ ਜਿੱਤ।' ਸਾਡੀ ਹਾਕੀ ਟੀਮ ਨੂੰ ਏਸ਼ੀਆ ਕੱਪ 2017 ਜਿੱਤਣ 'ਤੇ ਵਧਾਈ। ਭਾਰਤ ਇਸ ਸ਼ਾਨਦਾਰ ਜਿੱਤ ਤੋਂ ਖੁਸ਼ ਹੈ। ਭਾਰਤ ਨੇ ਫਾਈਨਲ 'ਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਤੀਜੀ ਬਾਰ ਏਸ਼ੀਆ ਕੱਪ ਜਿੱਤਿਆ।

 


Related News