ਮੇਸੀ ਦੇ ਵਿਆਹ ਦੀਆਂ ਤਿਆਰੀਆਂ 'ਚ ਜੁੱਟਿਆ ਉਨ੍ਹਾਂ ਦਾ ਸ਼ਹਿਰ

06/10/2017 3:47:19 PM

ਰੋਸਾਰੀਓ— ਫੁੱਟਬਾਲ ਦੇ ਸੁਪਰ ਸਟਾਰ ਲਿਓਨੇਲ ਮੇਸੀ ਅਤੇ ਉਨ੍ਹਾਂ ਦੀ ਬਚਪਨ ਦੀ ਪ੍ਰੇਮਿਕਾ ਅੰਤੋਨੇਲਾ ਰੋਕੁਜੋ ਦੇ ਇਸ ਮਹੀਨੇ ਹੋਣ ਵਾਲੇ ਵਿਆਹ ਦੇ ਲਈ ਉਨ੍ਹਾਂ ਦਾ ਜੱਦੀ ਸ਼ਹਿਰ ਤਿਆਰੀਆਂ 'ਚ ਜੁੱਟ ਗਿਆ ਹੈ ਅਤੇ ਇਸ 'ਚ ਕਈ ਨਾਮਚੀਨ ਹਸਤੀਆਂ ਦੇ ਸ਼ਿਰਕਤ ਕਰਨ ਦੀ ਉਮੀਦ ਹੈ। 
ਕੋਲੰਬੀਆ ਦੀ ਪੌਪ ਸਟਾਰ ਸ਼ਕੀਰਾ ਨੇ ਕਿਹਾ ਕਿ ਉਹ ਵਿਆਹ 'ਚ ਸ਼ਾਮਲ ਹੋ ਸਕਦੀ ਹੈ। ਉਹ ਮੇਸੀ ਦੇ ਬਾਰਸੀਲੋਨਾ ਦੇ ਸਾਥੀ ਗੇਰਾਰਡ ਪਿਕ ਦੀ ਪਤਨੀ ਹੈ। ਖਬਰਾਂ ਮੁਤਾਬਕ ਬਾਰਸੀਲੋਨਾ ਦੇ ਸੁਆਰੇਜ, ਨੇਮਾਰ, ਸੇਸਕ ਫੇਬ੍ਰੇਗਾਸ ਅਤੇ ਜਾਵੀ ਹਰਨਾਂਡਿਜ਼ ਵੀ ਇੱਥੇ ਪਹੁੰਚਣਗੇ। ਮੇਸੀ 30 ਜੂਨ ਨੂੰ ਰੋਸਾਰੀਓ 'ਚ ਵਿਆਹ ਕਰਨਗੇ।


Related News