ਮੇਸੀ ਦੇ ਵਿਆਹ ਦੀਆਂ ਤਿਆਰੀਆਂ ''ਚ ਰੁੱਝਿਆ ਉਸ ਦਾ ਸ਼ਹਿਰ

06/11/2017 1:53:04 AM

ਰੋਸਾਰੀਓ—ਫੁੱਟਬਾਲ ਦੇ ਸੁਪਰਸਟਾਰ ਲਿਓਨਲ ਮੇਸੀ ਅਤੇ ਉਸਦੇ ਬਚਪਨ ਦੀ ਪ੍ਰੇਮਿਕਾ ਅੰਤੋਨੇਲਾ ਰੋਕੁਜੋ ਦੇ ਇਸ ਮਹੀਨੇ ਹੋਣ ਵਾਲੇ ਵਿਆਹ ਲਈ ਉਨ੍ਹਾਂ ਦਾ ਗ੍ਰਹਿ ਨਗਰ ਤਿਆਰੀਆਂ ਵਿਚ ਰੁੱਝ ਗਿਆ ਹੈ। ਇਸ ਵਿਚ ਕਈ ਮਸ਼ਹੂਰ ਹਸਤੀਆਂ ਦੇ ਸ਼ਿਰਕਤ ਕਰਨ ਦੀ ਉਮੀਦ ਹੈ। ਕੋਲੰਬੀਆ ਦੀ ਪੌਪ ਸਟਾਰ ਸ਼ਕੀਰਾ ਨੇ ਕਿਹਾ ਕਿ ਉਹ ਵਿਆਹ ਵਿਚ ਸ਼ਾਮਲ ਹੋ ਸਕਦੀ ਹੈ। ਉਹ ਮੇਸੀ ਦੇ ਬਾਰਸੀਲੋਨਾ ਦੇ ਸਾਥੀ ਗੇਰਾਡਰ ਪਿਕ ਦੀ ਪਤਨੀ ਹੈ। ਜਾਣਕਾਰੀ ਮੁਤਾਬਕ ਮੇਸੀ 30 ਨੂੰ ਰੋਸਾਰੀਓ 'ਚ ਵਿਆਹ ਕਰੇਗਾ। ਮੇਸੀ ਅਤੇ ਅੰਤੋਨੇਲਾ ਪਿਛਲੇ 9 ਸਾਲ ਤੋਂ ਇਕੱਠੇ ਰਹਿ ਰਹੇ ਹਨ ਅਤੇ ਉਨ੍ਹਾਂ ਦੇ 2 ਬੱਚੇ ਵੀ ਹਨ। ਫਿਲਹਾਲ ਵਿਆਹ ਵਾਲੀ ਜਗ੍ਹਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਪਰ ਇਹ ਤੈਅ ਹੈ ਕਿ ਵਿਆਹ ਇਸ ਸ਼ਹਿਰ 'ਚ ਹੀ ਕੀਤਾ ਜਾਵੇਗਾ। ਬਾਰਸੀਲੋਨਾ ਦੇ ਲੂਈ ਸੁਆਰੇਜ, ਨੇਮਾਰ, ਸੇਸਕ ਫੇਬ੍ਰੇਗਾਸ ਅਤੇ ਜਾਵੀ ਹਰਨਾਡੀਜ਼ ਵੀ ਇਥੇ ਪਹੁੰਚਣਗੇ। 


Related News