25ਵਾਂ ਗੋਲਡ ਕਬੱਡੀ ਕੱਪ ਕਰਵਾਉਣ ਸਬੰਧੀ ਕਲੱਬ ਦੀ ਮੀਟਿੰਗ

12/06/2017 4:13:00 AM

ਗੜ੍ਹਦੀਵਾਲਾ (ਜਤਿੰਦਰ)- ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿ. ਪਿੰਡ ਡੱਫਰ ਵੱਲੋਂ 25ਵਾਂ ਸਾਲਾਨਾ ਗੋਲਡ ਕਬੱਡੀ ਕੱਪ ਕਰਵਾਉਣ ਸਬੰਧੀ ਇਕ ਮੀਟਿੰਗ ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਕਲੱਬ ਪ੍ਰਧਾਨ ਮੈਨੇਜਰ ਸਹੋਤਾ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ. ਆਰ. ਆਈ. ਵੀਰਾਂ ਅਤੇ ਸਮੂਹ ਪਿੰਡ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 25ਵਾਂ ਗੋਲਡ ਕਬੱਡੀ ਕੱਪ 22, 23, 24 ਅਤੇ 25 ਦਸੰਬਰ ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ ਹਨ। ਕਬੱਡੀ ਕੱਪ ਦਾ ਪਹਿਲਾ ਇਨਾਮ 1.50 ਲੱਖ ਰੁਪਏ ਅਤੇ ਦੂਸਰਾ ਇਨਾਮ 1.20 ਲੱਖ ਰੁਪਏ ਹੋਵੇਗਾ ਅਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਇਨਾਮ ਵਜੋਂ ਭੇਟ ਕੀਤੇ ਜਾਣਗੇ ਜਦਕਿ ਕਬੱਡੀ ਓਪਨ ਦਾ ਪਹਿਲਾ ਇਨਾਮ 41,000 ਰੁਪਏ ਤੇ ਦੂਸਰਾ ਇਨਾਮ 31,000 ਰੁਪਏ ਹੋਵੇਗਾ, ਇਸ ਵਿਚ ਬੈਸਟ ਰੇਡਰ ਤੇ ਜਾਫੀ ਨੂੰ ਐੱਲ. ਈ. ਡੀ. ਦਿੱਤੀਆਂ ਜਾਣਗੀਆਂ। 
ਇਸ ਮੌਕੇ ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ, ਸਰਪੰਚ ਸੇਵਾ ਸਿੰਘ ਲਾਖਾ, ਸਵਿੰਦਰ ਸਿੰਘ ਲਾਖਾ, ਬਲਜਿੰਦਰ ਸਿੰਘ, ਮਾਸਟਰ ਅਮੀਰ ਸਿੰਘ, ਦਲਜੀਤ ਸਿੰਘ, ਪੰਚ ਪੱਪੂ, ਕਸ਼ਮੀਰ ਸਿੰਘ ਅਟਵਾਲ, ਗੁਰਪਾਲ ਸਿੰਘ, ਕਰਤਾਰ ਸਿੰਘ, ਗੁਰਪ੍ਰੀਤ ਸੋਨੀ, ਕੁਲਵੰਤ ਸਿੰਘ, ਕਰਮਜੀਤ ਰਾਜੂ, ਮੋਨੀ, ਸੰਦੀਪ ਸਿੰਘ, ਧਰਮਿੰਦਰ ਭਿੰਦਾ, ਹਰਜੋਤ ਸਿੰਘ, ਪੁੰਨੂ, ਟਿੰਕੂ ਆਦਿ ਸਮੇਤ ਸਮੂਹ ਕਲੱਬ ਮੈਂਬਰ ਹਾਜ਼ਰ ਸਨ।


Related News