ਸਮਰਸਲੈਮ ਮੈਚ ਤੋਂ ਪਹਿਲਾਂ ਜਿੰਦਰ ਮਹਲ ਨੇ ਜਿਮ 'ਚ ਬਹਾਇਆ ਪਸੀਨਾ (ਦੇਖੋ ਵੀਡੀਓ)

08/15/2017 2:09:13 AM

ਨਵੀਂ ਦਿੱਲੀ— ਡਬਲਿਊ.ਡਬਲਿਊ.ਈ. ਸਮਰਸਲੈਮ 20 ਅਗਸਤ ਨੂੰ ਸ਼ੁਰੂ ਹੋਣ ਵਾਲੀ ਹੈ ਜਿਸ 'ਚ ਸਭ ਦੀਆਂ ਨਜ਼ਰਾਂ ਭਾਰਤੀ ਸਟਾਰ ਰੈਸਲਰ ਜਿੰਦਰ ਮਹਲ 'ਤੇ ਹੋਵੇਗੀਆਂ। ਮਹਲ ਦੀ ਜੁਲਾਈ 'ਚ ਹੋਈ ਡਬਲਿਊ.ਡਬਲਿਊ.ਈ. ਬੈਟਲਗ੍ਰਾਓਡ ਦੇ ਪੰਜਾਬੀ ਪ੍ਰਿਸਨ ਮੈਚ 'ਚ ਦ ਗ੍ਰੇਟ ਖਲੀ ਦੀ ਮਦਦ ਨਾਲ ਰੈਂਡੀ ਆਉਟਨ ਨੂੰ ਹਰਾ ਦਿੱਤਾ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ ਉਸਦੇ ਸਮਰਸਲੈਮ ਦੇ ਹੋਣ ਵਾਲੇ ਵੱਡੇ ਮੈਚ 'ਤੇ ਹੋਵੇਗੀਆਂ।

PunjabKesari
ਸਮਰਸਲੈਮ 'ਚ ਜਿੰਦਰ ਮਹਿਲ ਦਾ ਸਾਹਮਣਾ ਡਬਲਿਊ.ਡਬਲਿਊ.ਈ. ਚੈਂਪੀਅਨਸ਼ਿਪ ਦੇ ਲਈ ਜਾਪਾਨੀ ਸੁਪਰਸਟਾਰ ਸ਼ਿੰਸਕੇ ਨਾਕਾਮੁਰਾ ਦੇ ਨਾਲ ਹੋਵੇਗਾ। ਨਾਕਾਮੁਰਾ ਨੇ ਮੇਨ ਈਵੇਂਟ ਮੈਚ 'ਚ ਜਾਨ ਸੀਨਾ ਨੂੰ ਕਿਨਸ਼ਾਸਾ ਮਾਰਕੇ ਜਿੱਤ ਹਾਸਲ ਕੀਤੀ। ਹਾਲਾਂਕਿ ਜਾਨ ਸੀਨਾ ਵੀ ਕਈ ਮੌਕਿਆਂ 'ਤੇ ਜਿੱਤ ਨੇੜੇ ਪਹੁੰਚੇ ਪਰ ਨਾਕਾਮੁਰਾ ਖੁਦ ਨੂੰ ਬਚਾਉਣ 'ਚ ਕਾਮਯਾਬ ਰਹੇ। ਨਾਕਾਮੁਰਾ ਨੂੰ ਪਹਿਲੀ ਬਾਰ ਕਿਸੇ ਚੈਂਪੀਅਨਸ਼ਿਪ ਮੈਚ ਦਾ ਮੌਕਾ ਮਿਲਿਆ ਹੈ ਅਤੇ ਉਹ ਵੀ ਸਿੱਧੇ ਡਬਲਿਊ.ਡਬਲਿਊ.ਈ. ਚੈਂਪੀਅਨਸ਼ਿਪ ਦੇ ਲਈ।

The more I sweat during training, the less I bleed in battle. Here's the workout video I promised training for #WWESummerSlam at the @nutritionsolutions HQ ... Also big shoutout to the whole @nutritionsolutions team for always keeping me on track with my diet, and @chriscavallini for constantly changing my workouts so I can be the best conditioned athlete year round. #wwe #bodybuilding #fitness #jindermahal #moderndaymaharaja

A post shared by The Maharaja (@jindermahal) on


ਜਿੰਦਰ ਮਹਲ ਨਾਕਾਮੁਕਾ ਦੇ ਖਿਲਾਫ ਹੋਣ ਵਾਲੇ ਮੈਚ ਲਈ ਬਹੁਤ ਮਹਿਨਤ ਕਰ ਰਹੇ ਹਨ। ਉਨ੍ਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਉਹ ਲਗਾਤਾਰ ਜਿਮ 'ਚ ਪਸੀਨਾ ਬਹਾ ਰਹੇ ਹਨ। ਜਿੰਦਰ ਮਹਲ ਨੇ ਵੀਡੀਓ ਨੂੰ ਸ਼ੇਅਰ ਕਰਕੇ ਆਪਣੀ ਤਿਆਰੀ ਪੂਰੀ ਦੁਨੀਆ ਨੂੰ ਦਿਖਾ ਦਿੱਤੀ ਹੈ। ਜਿੰਦਰ ਨੇ ਇਸ ਪੋਸਟ 'ਤੇ ਲਿਖਿਆ ਵੀ ਹੈ ਕਿ ਉਹ ਇਸ ਮੈਚ ਦੇ ਲਈ ਬਹੁਤ ਪਸੀਨਾ ਬਹਾ ਰਹੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਣੀ ਡਾਈਟ ਦਾ ਵੀ ਧਿਆਨ ਦੇ ਰਹੇ ਹਨ।


Related News