ਮਾਰਾਡੋਨਾ ਨਿੱਜੀ ਦੌਰੇ ''ਤੇ ਕੋਲਕਾਤਾ ਪਹੁੰਚਿਆ

12/11/2017 2:02:17 AM

ਕੋਲਕਾਤਾ- ਮਹਾਨ ਫੁੱਟਬਾਲਰ ਡਿਆਗੋ ਮਾਰਾਡੋਨਾ ਅੱਜ 3 ਦਿਨ ਦੇ ਨਿੱਜੀ ਦੌਰੇ 'ਤੇ ਫੁੱਟਬਾਲ ਦੇ ਦੀਵਾਨੇ ਸ਼ਹਿਰ ਕੋਲਕਾਤਾ ਪਹੁੰਚਿਆ। ਪਹਿਲਾਂ ਉਸ ਨੇ ਸਤੰਬਰ ਵਿਚ ਆਉਣਾ ਸੀ। ਮਾਰਾਡੋਨਾ ਨੇ ਨੀਲੀ ਟੀ-ਸ਼ਰਟ ਤੇ ਕੈਪ ਪਹਿਨੀ ਹੋਈ ਸੀ। ਉਹ ਆਪਣੇ ਸਾਥੀ ਨਾਲ ਦੁਬਈ ਹੁੰਦੇ ਹੋਏ ਸ਼ਾਮ 7 ਵਜੇ ਇੱਥੇ ਪਹੁੰਚਿਆ ਤੇ ਸਿੱਧੇ ਨਿਊਟਾਊਨ ਰਾਜਰਹਾਟ ਸਥਿਤ ਆਪਣੇ ਹੋਟਲ ਚਲਾ ਗਿਆ।ਇਹ 1986 ਦੇ ਵਿਸ਼ਵ ਕੱਪ ਜੇਤੂ ਦੀ ਇਸ ਸ਼ਹਿਰ ਦੀ ਦੂਜੀ ਯਾਤਰਾ ਹੈ। ਇਸ ਤੋਂ ਪਹਿਲਾਂ ਉਹ ਦਸੰਬਰ 2008 ਵਿਚ ਇੱਥੇ ਆਇਆ ਸੀ ਤੇ ਤਦ ਹਵਾਈ ਅੱਡੇ ਕੋਲ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋ ਗਏ ਸਨ।
 


Related News