ਮਾਂਜਰੇਕਰ ਦੀ ਡਰੀਮ ਟੀਮ ''ਚ ਗਾਂਗੁਲੀ ਅਤੇ ਕੁੰਬਲੇ ਨੂੰ ਨਹੀਂ ਮਿਲੀ ਥਾਂ

09/25/2016 4:59:08 AM

ਨਵੀਂ ਦਿੱਲੀ— ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਿਕਟ ਮੈਚ ਕਾਨਪੁਰ ਦੇ ਗ੍ਰੀਨ ਪਾਰਕ ''ਚ ਖੇਡਿਆ ਜਾ ਰਿਹਾ ਹੈ। ਪਹਿਲੇ ਅਤੇ 500ਵੇਂ ਟੈਸਟ ਮੌਕੇ ''ਤੇ ਬੀ. ਸੀ. ਸੀ. ਆਈ. ਨੇ ਪੂਰੇ ਵਿਸ਼ਵ ਦੇ ਕ੍ਰਿਕਟ ਫੈਂਸ ਨੂੰ ਭਾਰਤ ਦੀ ਆਲ ਟਾਈਮ ਡਰੀਮ ਟੀਮ ਚੁਣਨ ਦਾ ਮੌਕਾ ਦਿੱਤਾ ਹੈ। ਬੀ. ਸੀ. ਸੀ. ਆਈ. ਦੀ ਇਸ ਮੁਹਿੰਮ ''ਚ ਟੀਮ ਇੰਡੀਆ ਦੇ ਸਾਬਕਾ ਖਿਡਾਰੀ ਅਤੇ ਕੁਮੈਂਟੇਟਰ ਸੰਜੇ ਮਾਂਜਰੇਕਰ ਨੇ ਆਪਣੀ ਡਰੀਮ ਟੀਮ ਦਾ ਐਲਾਨ ਕੀਤਾ ਹੈ। ਮਾਂਜਰੇਕਰ ਨੇ ਆਪਣੇ ਡਰੀਮ ਟੀਮ ''ਚ ਓਪਨਿੰਗ ਬੱਲੇਬਾਜ਼ ਦੇ ਤੌਰ ''ਤੇ ਲਿਟਿਲ ਮਾਸਟਰ ਸੁਨਿਲ ਗਵਾਸਕਰ ਅਤੇ ਟੀਮ ਇੰਡੀਆ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਥਾਂ ਦਿੱਤੀ ਹੈ। ਤੀਜੇ ਅਤੇ ਚੌਥੇ ਨੰਬਰ ''ਤੇ ਬੱਲਬਾਜ਼ੀ ਲਈ ਮਾਂਜਰੇਕਰ ਨੇ ''ਦਿ ਬਾਲ'' ਰਾਹੁਲ ਦ੍ਰਾਵਿੜ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਆਪਣੀ ਟੀਮ ''ਚ ਸ਼ਾਮਲ ਕੀਤਾ ਹੈ। ਪੰਜਵੇਂ ਅਤੇ ਛੇਵੇਂ ਨੰਬਰ ''ਤੇ ਸਾਬਕਾ ਦਿੱਗਜ ਖਿਡਾਰੀ ਗੁੰਡੱਪਾ ਵਿਸ਼ਵਨਾਥ ਅਤੇ ਵਿਕਟਕੀਪਰ ਬੱਲੇਬਾਜ਼ ਦੇ ਤੌਰ ''ਤੇ ਟੀਮ ਇੰਡੀਆ ਦੇ ਮੌਜੂਦਾ ਵਨਡੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀਮ ''ਚ ਥਾਂ ਮਿਲੀ ਹੈ। ਧੋਨੀ ਟੀਮ ਦਾ ਕਪਤਾਨ ਵੀ ਹੈ।

1983 ''ਚ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਨੂੰ ਆਲਰਾਉਂਡਰ ਦੇ ਤੌਰ ''ਤੇ ਟੀਮ ''ਚ ਥਾਂ ਮਿਲੀ ਹੈ ਜਦਕਿ ਸਾਬਕਾ ਗੇਂਦਬਾਜ਼ ਜ਼ਹੀਰ ਖਾਨ ਨੂੰ ਤੇਜ਼ ਗੋਂਦਬਾਜ਼ ਦੇ ਤੌਰ ''ਤੇ ਅੱਠਵੇਂ ਸਥਾਨ ''ਤੇ ਟੀਮ ''ਚ ਰੱਖਿਆ ਗਿਆ ਹੈ। ਸਪਿਨ ਗੇਂਦਬਾਜ਼ ਵਿਭਾਗ ''ਚ ਮਾਂਜੇਕਰ ਨੇ ਆਪਣੀ ਟੀਮ ''ਚ ਸਾਬਕਾ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਅਤੇ ਈਰਾਪੱਲੀ ਪ੍ਰਸੰਨਾ ਨੂੰ ਥਾਂ ਦਿੱਤਾ ਹੈ ਜਦਕਿ ਆਖਰੀ ਖਿਡਾਰੀ ਦੋ ਤੌਰ ''ਤੇ ਭਾਗਵਤ ਚੰਦਰਸ਼ੇਖਰ ਨੂੰ ਟੀਮ ''ਚ ਥਾਂ ਮਿਲੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਮਾਂਜਰੇਕਰ ਨੇ ਆਪਣੀ ਟੀਮ ''ਚ ਸਫਲ ਖਿਡਾਰੀਆਂ ''ਚ ਸਾਬਕਾ ਕਪਤਾਨ ਸੌਰਵ ਗਾਂਗੁਲੀ, ਵੀ. ਵੀ. ਐੱਸ. ਲਕਸ਼ਮਣ ਅਤੇ ਟੀਮ ਇੰਡੀਆ ਦੇ ਮੌਜੂਦਾ ਕੋਚ ਅਤੇ ਭਾਰਤ ਵੱਲੋਂ ਸਭ ਤੋਂ ਵਧ ਵਿਕਟ ਲੈਣ ਵਾਲੇ ਸਪਿਨਰ ਅਨਿਲ ਕੁੰਬਲੇ ਨੂੰ ਥਾਂ ਨਹੀਂ ਮਿਲੀ ਹੈ।

Related News