ਘਰਾੜੇ ਮਾਰਦੇ ਲਕਸ਼ਮਣ ਨਾਲ ਯੁਵਰਾਜ ਨੇ ਲਈ ਸੈਲਫੀ

Friday, April 21, 2017 4:52 PM
ਘਰਾੜੇ ਮਾਰਦੇ ਲਕਸ਼ਮਣ ਨਾਲ ਯੁਵਰਾਜ ਨੇ ਲਈ ਸੈਲਫੀ
ਨਵੀਂ ਦਿੱਲੀ— ਭਾਰਤੀ ਟੀਮ ਦੇ ਕ੍ਰਿਕਟਰ ਯੁਵਰਾਜ ਸਿੰਘ ਆਪਣੀ ਤੂਫਾਨੀ ਬੱਲੇਬਾਜ਼ੀ ਦੇ ਨਾਲ-ਨਾਲ ਆਪਣੇ ਮਜ਼ਾਕੀਆ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਇਸ ਮਸਤੀ ਦਾ ਇਕ ਉਦਾਹਰਣ ਹਾਲ ਹੀ ''ਚ ਫਿਰ ''ਤੋਂ ਦੇਖਣ ਨੂੰ ਮਿਲਿਆ ਹੈ।
ਦਰਅਸਲ, ਯੁਵਰਾਜ ਇਕ ਫਲਾਈਟ ''ਚ ਆਪਣੀ ਟੀਮ ਦੇ ਨਾਲ ਸਫਰ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨਾਲ ਹੈਦਰਾਬਾਦ ਦੇ ਕੋਚ ਵੀ. ਵੀ. ਐੱਸ. ਲਕਸ਼ਮਣ ਵੀ ਮੌਜੂਦ ਸੀ। ਉਨ੍ਹਾਂ ਨੂੰ ਫਲਾਈਟ ''ਚ ਨੀਂਦ ਆ ਗਈ ਅਤੇ ਉਹ ਸੁੱਤੇ ਪਏ ਘਰਾੜੇ ਮਾਰ ਰਹੇ ਸੀ। ਤਦ ਯੁਵਰਾਜ ਨੇ ਲਕਸ਼ਮਣ ਦੀ ਸੀਟ ਨੇੜੇ ਜਾ ਕੇ ਉਨ੍ਹਾਂ ਨਾਲ ਸੈਲਫੀ ਲੈ ਲਈ। ਇਸ ਸੈਲਫੀ ''ਚ ਯੁਵਰਾਜ, ਲਕਸ਼ਮਣ ਅਤੇ ਟੀਮ ਦੇ ਗੇਂਦਬਾਜ਼ੀ ਕੋਚ ਮੁੱਥਇਆ ਮੁਰਲੀਧਰਨ ਵੀ ਨਜ਼ਰ ਆ ਰਹੇ ਹਨ। ਯੁਵਰਾਜ ਦੀ ਇਸ ਮਸਤੀ ਨੂੰ ਦੇਖ ਕੇ ਮੁਰਲੀ ਵੀ ਹੱਸ ਪਏ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!