''ਲਾਰੀਅਸ ਸਪੋਰਟ ਫਾਰ ਗੁਡ'' ਨੇ ਯੁਵਰਾਜ ਸਿੰਘ ਨੂੰ ਚੁਣਿਆ ਆਪਣਾ ਬਰਾਂਡ ਅੰਬੈਸਡਰ

10/12/2017 1:39:12 PM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਆਟੋ-ਮੋਬਾਇਲ ਬਰਾਂਡ ਮਰਸਿਡੀਜ਼-ਬੈਂਜ਼ ਵਲੋਂ ਸਹਾਇਤਾ ਪ੍ਰਾਪਤ ਲਾਰੀਅਸ ਸਪੋਰਟ ਫਾਰ ਗੁਡ ਨੇ ਕ੍ਰਿਕਟ ਯੁਵਰਾਜ ਸਿੰਘ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ। ਭਾਰਤ ਦੇ ਮੰਨੇ-ਪ੍ਰਮੰਨੇ ਖਿਡਾਰੀ ਯੁਵਰਾਜ ਸਿੰਘ ਨੌਜਵਾਨਾਂ ਨੂੰ ਖੇਡ ਦਾ ਅਸਲੀ ਮਹੱਤਵ ਸਮਝਣ ਵਿਚ ਮਦਦ ਕਰਦੇ ਹੋਏ ਇਕ ਸਾਕਾਰਾਤਮਕ ਬਦਲਾਅ ਲਈ ਪ੍ਰੇਰਨਾ ਦੇਣਗੇ। ਇਸ ਮੌਕੇ ਉੱਤੇ ਯੁਵੀ ਨੇ ਕਿਹਾ, ''ਮੇਰੇ ਲਈ ਭਾਰਤ ਵਿਚ ਲਾਰੀਅਸ ਪਰਿਵਾਰ ਵਿਚ ਸ਼ਾਮਲ ਹੋਣਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਵਿਚ ਚੁਣੌਤੀਆਂ ਤੋਂ ਉਭਰਨ ਵਿਚ ਮਦਦ ਕਰਨ ਲਈ ਕੀਤੇ ਜਾ ਰਹੇ ਮਹਾਨ ਕੰਮਾਂ ਦਾ ਹਿੱਸਾ ਬਣਨਾ ਸਨਮਾਨ ਦੀ ਗੱਲ ਹੈ।

ਇਸ ਮੌਕੇ ਉੱਤੇ ਮਰਸਿਡੀਜ਼-ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰੋਲੈਂਡ ਫੋਲਗਰ ਨੇ ਕਿਹਾ, ''ਜੇਕਰ ਲੀਡਰਸ ਵਲੋਂ ਠੀਕ ਇਰਾਦੇ ਅਤੇ ਨਜਰੀਏ ਨਾਲ ਸੰਚਾਲਿਤ ਕੀਤਾ ਜਾਵੇ, ਤਾਂ ਖੇਡ ਕਿਸੇ ਵੀ ਦੇਸ਼ ਦੇ ਨੌਜਵਾਨਾਂ ਲਈ ਇਕ ਸਾਕਾਰਾਤਮਕ, ਚਰਿੱਤਰ-ਉਸਾਰੀ ਦਾ ਤਜ਼ਰਬਾ ਹੋ ਸਕਦਾ ਹੈ। ਲਾਰੀਅਸ ਸਪੋਰਟ ਫਾਰ ਗੁਡ ਦੇ ਨਿਰਦੇਸ਼ਕ ਐਂਡੀ ਗਰਿਫਿਥਸ ਨੇ ਕਿਹਾ, ''ਲਾਰੀਅਸ ਸਪੋਰਟ ਫਾਰ ਗੁਡ ਵਿਚ ਅਸੀਂ ਜਾਣਦੇ ਹਾਂ ਕਿ ਖੇਡ ਬੱਚਿਆ ਅਤੇ ਨੌਜਵਾਨਾਂ ਨੂੰ ਆਪਣੇ ਜੀਵਨ ਵਿਚ ਹਿੰਸਾ, ਭੇਦਭਾਵ ਅਤੇ ਵਿਰੋਧੀ ਹਾਲਾਤ ਤੋਂ ਉੱਭਰਣ ਵਿਚ ਸਮਰੱਥਾਵਾਨ ਬਣਾਉਂਦਾ ਹੈ।
ਮਰਸਿਡੀਜ਼-ਬੈਂਜ ਇੰਡੀਆ ਦੀ ਅਮੁੱਲ ਸਹਾਇਤਾ ਅਤੇ ਸਹਿਯੋਗ ਨਾਲ, ਸਾਡੇ ਕੋਲ ਹੁਣ ਭਾਰਤ ਵਿਚ ਖੇਡ ਦਾ ਇਸਤੇਮਾਲ ਕਰਦੇ ਹੋਏ ਬੱਚਿਆਂ, ਵਿਸ਼ੇਸ਼ ਰੂਪ ਨਾਲ ਲੜਕੀਆਂ ਨੂੰ ਅੱਗੇ ਪੜ੍ਹਨ ਅਤੇ ਆਪਣੇ ਸਮੁਦਾਇਆਂ ਵਿਚ ਇਕ ਅਹਿਮ ਭੂਮਿਕਾ ਨਿਭਾਉਣ ਵਿਚ ਸਹਾਰਾ ਦੇਣ ਲਈ ਜ਼ਿਆਦਾ ਸ਼ਾਨਦਾਰ ਪ੍ਰੋਗਰਾਮਾਂ ਦਾ ਸਮਰਥਨ ਕਰਨ ਦਾ ਮੌਕਾ ਹੈ।


Related News