ਕਬੱਡੀ ''ਚ ਨਵੀਂ ਫੈਡਰੇਸ਼ਨ ਲਾਂਚ

Friday, May 19, 2017 6:36 PM
ਕਬੱਡੀ ''ਚ ਨਵੀਂ ਫੈਡਰੇਸ਼ਨ ਲਾਂਚ

ਨਵੀਂ ਦਿੱਲੀ— ਭਾਰਤ ''ਚ ਕਬੱਡੀ ਨੂੰ ਅਜੇ ਤੱਕ ਐਮੇਚਿਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਚਲਾ ਰਿਹਾ ਹੈ ਅਤੇ ਹੁਣ ਇਸ ਦੇ ਮੁਕਾਬਲੇ ''ਚ ਨਿਊ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੂੰ ਲਾਂਚ ਕਰ ਦਿੱਤਾ ਗਿਆ ਹੈ ਜੋ ਜੂਨ ''ਚ ਬਾਕਾਇਦਾ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਕਰਨਾਟਕ ਦੇ ਬੈਂਗਲੁਰੂ ''ਚ ਕਰੇਗਾ। ਨਿਊ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬਿਹਾਰ ਦੇ ਬੇਗੂਸਰਾਏ ਦੇ ਸਰਵੇਸ਼ ਕੁਮਾਰ ਹਨ ਅਤੇ ਇਸ ਸੰਗਠਨ ਨੂੰ ਵਿਸ਼ਵ ਕਬੱਡੀ ਮਹਾਸੰਘ ਤੋਂ ਮਾਨਤਾ ਪ੍ਰਾਪਤ ਹੈ। ਸਰਵੇਸ਼ ਕੁਮਾਰ ਨੇ ਵਿਸ਼ਵ ਕਬੱਡੀ ਮਹਾਸੰਘ ਦੇ ਪ੍ਰਧਾਨ ਨੇਪਾਲ ਦੇ ਐੱਲ. ਦੋਰਜੀ ਲਾਮਾ ਦੀ ਮੌਜੂਦਗੀ ''ਚ ਸ਼ੁੱਕਵਾਰ ਨੂੰ ਪੱਤਰਕਾਰ ਸੰਮੇਲਨ ''ਚ ਕਿਹਾ ਕਿ ਨਿਊ ਕਬੱਡੀ ਫੈਡਰੇਸ਼ਨ ਜੂਨ ਮਹੀਨੇ ''ਚ ਬੈਂਗਲੁਰੂ ''ਚ ਪੁਰਸ਼ਾਂ ਅਤੇ ਮਹਿਲਾਵਾਂ ਦੀ ਪਹਿਲੀ ਸੀਨੀਅਰ ਰਾਸ਼ਟਰੀ ਪ੍ਰਤੀਯੋਗਿਤਾ ਦਾ ਆਯੋਜਨ ਕਰੇਗਾ ਜਿਸ ''ਚ ਉਸ ਦੀਆਂ 26 ਤੋਂ 28 ਇਕਾਈਆਂ ਹਿੱਸਾ ਲੈਣਗੀਆਂ। ਸਰਵੇਸ਼ ਨੇ ਦੱਸਿਆ ਨੇ ਇਸ ਪ੍ਰਤੀਯੋਗਿਤਾ ''ਚ ਦੋਹਾਂ ਵਰਗਾਂ ''ਚ ਮਿਲਾ ਕੇ ਕੁੱਲ 800 ਖਿਡਾਰੀ ਅਤੇ 200 ਅਧਿਕਾਰੀ ਹਿੱਸਾ ਲੈਣਗੇ। ਜੇਤੂਆਂ ਨੂੰ ਪੁਰਸਕਾਰ ਰਾਸ਼ੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ''''ਸਾਡਾ ਟੀਚਾ ਗ੍ਰਾਸ ਰੂਟ ਪੱਧਰ ''ਤੇ ਕਬੱਡੀ ਨੂੰ ਉਤਸ਼ਾਹਤ ਕਰਨਾ ਹੈ ਕਿਉਂਕਿ ਹਜ਼ਾਰਾਂ ਕਬੱਡੀ ਖਿਡਾਰੀ ਸੂਬੇ ਅਤੇ ਰਾਸ਼ਟਰੀ ਚੈਂਪੀਅਨਸ਼ਿਪ ''ਚ ਹਿੱਸਾ ਨਹੀਂ ਲੈ ਪਾਉਂਦੇ ਹਨ।

ਨਿਊ ਫੈਡਰੇਸ਼ਨ ਦੀ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਅਤੇ ਖੇਡ ਮੰਤਰਾਲਾ ਤੋਂ ਮਾਨਤਾ ਦੇ ਬਾਰੇ ਪੁੱਛਣ ''ਤੇ ਸਰਵੇਸ਼ ਨੇ ਕਿਹਾ, ''''ਸਾਡੀ ਇਸ ''ਚ ਅਜੇ ਕੋਈ ਮਾਨਤਾ ਨਹੀਂ ਹੈ। ਅਸੀਂ ਇਕ ਹਫਤੇ ਅੰਦਰ ਖੇਡ ਮੰਤਰਾਲਾ ਨੂੰ ਸਾਨੂੰ ਮਾਨਤਾ ਦੇਣ ਦੇ ਲਈ ਆਪਣਾ ਪੱਤਰ ਭੇਜਾਂਗੇ।'''' ਸਰਵੇਸ਼ ਨੇ ਨਾਲ ਹੀ ਕਿਹਾ ਕਿ ਕਬੱਡੀ ਸੰਘ ''ਤੇ ਕਈ ਸਾਲਾਂ ਤੋਂ ਕਿਸੇ ਇਕ ਵਿਅਕਤੀ ਦਾ ਏਕਾਧਿਕਾਰ ਬਣਿਆ ਹੋਇਆ ਹੈ ਜੋ ਹੁਣ ਟੁੱਟਣਾ ਚਾਹੀਦਾ ਹੈ ਅਤੇ ਨਵੇਂ ਲੋਕਾਂ ਨੂੰ ਇਸ ਖੇਡ ਨੂੰ ਅੱਗੇ ਵਧਾਉਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਵਰਲਡ ਕਬੱਡੀ ਮਹਾਸੰਘ ਦੇ ਪ੍ਰਧਾਨ ਲਾਮਾ ਨੇ ਇਸ ਮੌਕੇ ''ਤੇ ਕਿਹਾ, ''''ਕਬੱਡੀ 1936 ਬਰਲਿਨ ਓਲੰਪਿਕ ''ਚ ਇਕ ਨੁਮਾਇਸ਼ੀ ਖੇਡ ਸੀ। ਪਰ ਇਸ ਦੇ ਬਾਅਦ 81 ਸਾਲਾਂ ''ਚ ਇਹ ਕਦੀ ਵੀ ਓਲੰਪਿਕ ਖੇਡ ਨਹੀਂ ਬਣ ਸਕੀ ਹੈ। ਭਾਰਤ ਕਬੱਡੀ ਦਾ ਪਿਤਾ ਹੈ ਅਤੇ ਜੇਕਰ ਉਹ ਇਸ ਨੂੰ ਪੂਰਾ ਸਮਰਥਨ ਦੇ ਦੇਵੇ ਤਾਂ ਇਹ ਓਲੰਪਿਕ ਖੇਡ ਬਣ ਸਕਦਾ ਹੈ। ਨਿਊ ਫੈਡਰੇਸ਼ਨ ਤੋਂ ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲੇਗਾ।'''' ਨਿਊ ਫੈਡਰੇਸ਼ਨ ਦੇ ਜਨਰਲ ਸਕੱਤਰ ਐੱਮ. ਵੀ. ਪ੍ਰਸਾਦ ਬਾਬੂ ਨੇ ਦੱਸਿਆ ਕਿ ਬੈਂਗਲੁਰੂ ''ਚ ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਹੋਵੇਗਾ ਹੀ ਪਰ ਇਸ ਦੇ ਨਾਲ ਬੈਂਗਲੁਰੂ ''ਚ ਇਕ ਕਬੱਡੀ ਅਕੈਡਮੀ ਦੀ ਸਥਾਪਨਾ ਕੀਤੀ ਜਾਵੇਗੀ ਤਾਂਜੋ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਸਕੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!