ਲਾਹਿੜੀ ਅੰਤਿਮ ਪਲਾਂ ''ਚ ਖੁੰਝੇ, ਸਾਂਝੇ ਪੰਜਵੇਂ ਸਥਾਨ ''ਤੇ ਰਹੇ

10/23/2017 10:03:43 AM

ਜੇਜੂ ਆਈਲੈਂਡ (ਦੱਖਣੀ ਕੋਰੀਆ), (ਬਿਊਰੋ)— ਭਾਰਤ ਦੇ ਸਟਾਰ ਗੋਲਫਰ ਅਨਿਰਬਾਨ ਲਾਹਿੜੀ ਬੈਕ ਨਾਈਨ 'ਤੇ ਚੋਟੀ 'ਤੇ ਰਹਿਣ ਦੇ ਬਾਅਦ ਅੰਤਿਮ ਪੜਾਅ 'ਚ ਪੱਛੜ ਕੇ ਐਤਵਾਰ ਨੂੰ ਇੱਥੇ ਦਿ ਸੀਜੇ ਕੱਪ ਨਾਈਨ ਬ੍ਰਿਜੇਸ ਟੂਰਨਾਮੈਂਟ 'ਚ ਸਾਂਝੇ ਪੰਜਵੇਂ ਸਥਾਨ 'ਤੇ ਰਹੇ। 

ਇਕ ਸਮੇ ਜੇਤੂ ਜਸਟਿਨ ਥਾਮਸ ਅਤੇ ਮਾਰਕ ਲੇਸ਼ਮੈਨ ਦੇ ਨਾਲ ਚੋਟੀ 'ਤੇ ਚਲ ਰਹੇ ਲਾਹਿੜੀ ਅੰਤਿਮ ਪੰਜ ਹਾਲ 'ਚ ਦੋ ਬੋਗੀ ਅਤੇ ਇਕ ਡਬਲ ਬੋਗੀ ਦੇ ਕਾਰਨ ਪੱਛੜ ਗਏ। ਇਸ ਨਾਲ ਅੰਤਿਮ ਦੌਰ 'ਚ ਲਾਹਿੜੀ ਦਾ ਸਕੋਰ ਦੋ ਅੰਡਰ ਤੋਂ ਦੋ ਓਵਰ ਜਦਕਿ ਕੁਲ ਸਕੋਰ 9 ਅੰਡਰ ਤੋਂ ਪੰਜ ਅੰਡਰ ਹੋ ਗਿਆ ਅਤੇ ਉਹ ਸਾਂਝੇ ਪੰਜਵੇਂ ਸਥਾਨ 'ਤੇ ਰਹੇ। ਨਵੇਂ ਸੈਸ਼ਨ 'ਚ ਲਾਹਿੜੀ ਨੇ ਲਗਾਤਾਰ ਦੂਜੀ ਵਾਰ ਅਤੇ ਕੁਲ ਮਿਲਾ ਕੇ ਲਗਾਤਾਰ ਤੀਜੀ ਵਾਰ ਚੋਟੀ ਦੇ 10 'ਚ ਜਗ੍ਹਾ ਬਣਾਈ ਹੈ। ਥਾਮਸ ਨੇ ਦੂਜੇ ਪਲੇਅ ਆਫ 'ਚ ਲੇਸ਼ਮੈਨ ਨੂੰ ਪਛਾੜ ਕੇ ਖਿਤਾਬ ਜਿੱਤਿਆ।


Related News