ਅਨਿਲ ਕੁੰਬਲੇ ਦੇ ਕਾਰਨ ਭਾਰਤੀ ਟੀਮ ਨੂੰ ਮਿਲੇ ਕੁਲਦੀਪ ਯਾਦਵ : ਸੁਰੈਸ਼ ਰੈਨਾ

Thursday, October 12, 2017 9:49 PM
ਅਨਿਲ ਕੁੰਬਲੇ ਦੇ ਕਾਰਨ ਭਾਰਤੀ ਟੀਮ ਨੂੰ ਮਿਲੇ ਕੁਲਦੀਪ ਯਾਦਵ : ਸੁਰੈਸ਼ ਰੈਨਾ

ਮੁੰਬਈ— ਭਾਰਤੀ ਕ੍ਰਿਕਟ ਟੀਮ 'ਚ ਵਾਪਸੀ ਦੀ ਰਾਹ ਦੇਖ ਰਹੇ ਬੱਲੇਬਾਜ਼ ਸੁਰੈਸ਼ ਰੈਨਾ ਨੇ ਕੌਮਾਂਤਰੀ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਕੁਲਦੀਪ ਯਾਦਵ ਦੀ ਤਾਰੀਫ ਕਰਦੇ ਹੋਏ ਅੱਜ ਇੱਥੇ ਕਿਹਾ ਕਿ ਉਸ ਦੇ ਪ੍ਰਦਰਸ਼ਨ ਦਾ ਸਿਹਰਾ ਟੀਮ ਦੇ ਸਾਬਕਾ ਮੁੱਖ ਕੋਚ ਅਨਿਲ ਕੁੰਬਲੇ ਨੂੰ ਦੇਣਾ ਚਾਹੀਦਾ ਹੈ।
ਰੈਨਾ ਨੇ ਇੱਥੇ ਇਕ ਪ੍ਰੋਗਰਾਨ 'ਚ ਕਿਹਾ ਕਿ ਕੁਲਦੀਪ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਇਸ ਦਾ ਸਿਹਰਾ ਅਨਿਲ ਭਾਈ (ਕੁੰਬਲੇ) ਨੂੰ ਜਾਂਦਾ ਹੈ। ਉਨ੍ਹਾਂ ਨੇ ਕੁਲਦੀਪ ਦੇ ਨਾਲ ਕਾਫੀ ਮਿਹਨਤ ਕੀਤੀ, ਉਸ ਨੇ ਕਿਹਾ ਕਿ ਮੈਂ ਕੁਲਦੀਪ ਨਾਲ ਆਈ. ਪੀ. ਐੱਲ. ਦੇ ਸਮੇਂ ਦੀ ਗੱਲ ਕਰ ਰਿਹਾ ਹੈ ਅਤੇ ਉਹ ਹਮੇਸ਼ਾ ਕੁੰਬਲੇ ਨੂੰ ਮੈਸੇਜ਼ ਭੇਜਣਾ ਸੀ। ਕੁੰਬਲੇ ਨੇ ਉਸ 'ਤੇ ਕਾਫੀ ਮਿਹਨਤ ਕੀਤੀ ਹੈ। ਉਸ ਨੇ ਆਸਟਰੇਲੀਆ ੇਦੇ ਚਾਇਨਾਮੈਵ ਗੇਂਦਬਾਜ਼ ਬ੍ਰੈਡ ਹਾਗ ਨਾਲ ਵੀ ਕਾਫੀ ਕੁਝ ਸਿੱਖਿਆ ਹੈ। ਉਹ ਇਸ ਤਰ੍ਹਾਂ ਦਾ ਖਿਡਾਰੀ ਹੈ ਜੋਂ ਗੇਂਦਬਾਜ਼ੀ ਵਿਭਾਗ 'ਚ ਕਾਫੀ ਬਦਲਾਅ ਕਰੇਗਾ।
ਕਾਨਪੁਰ ਦੇ ਰਹਿਣ ਵਾਲੇ ਇਸ 22 ਸਾਲਾਂ ਗੇਂਦਬਾਜ਼ ਆਪਣੇ ਪਹਿਲੇ ਟੈਸਟ 'ਚ ਆਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਇਕ ਰੋਜਾ ਮੈਚ 'ਚ ਭਾਰਤੀ ਦੇ ਲਈ ਹੈਟ੍ਰਿਕ ਲੈਣ ਵਾਲਾ ਤੀਜਾ ਖਿਡਾਰੀ ਹੈ।
 ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!