ਕ੍ਰੇਮਲਿਨ ਟੈਨਿਸ ਟੂਰਨਾਮੈਂਟ : ਸ਼ਾਰਾਪੋਵਾ ਪਹਿਲੇ ਹੀ ਰਾਊਂਡ ''ਚੋਂ ਬਾਹਰ

10/18/2017 4:26:31 PM

ਮਾਸਕੋ, (ਬਿਊਰੋ)— ਤੀਆਨਜਿਨ ਓਪਨ ਚੈਂਪੀਅਨ ਰੂਸ ਦੀ ਮਾਰੀਆ ਸ਼ਾਰਾਪੋਵਾ ਇੱਥੇ ਕ੍ਰੇਮਲਿਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਰਾਊਂਡ 'ਚ ਹਾਰ ਕੇ ਬਾਹਰ ਹੋ ਗਈ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਸ਼ਾਰਾਪੋਵਾ ਨੇ ਐਤਵਾਰ ਨੂੰ ਹੀ ਕਰੀਬ ਢਾਈ ਸਾਲ ਦੇ ਆਪਣੇ ਉਤਾਰ-ਚੜ੍ਹਾਅ ਨਾਲ ਭਰੇ ਸਫਰ ਦੇ ਬਾਅਦ ਤੀਆਨਜਿਨ ਓਪਨ ਟੈਨਿਸ ਟੂਰਨਾਮੈਂਟ 'ਚ ਖਿਤਾਬ ਜਿੱਤਿਆ ਸੀ। ਪਰ ਰੂਸੀ ਖਿਡਾਰਨ ਮੰਗਲਵਾਰ ਦੀ ਰਾਤ ਨੂੰ ਆਪਣੀ ਫਾਰਮ ਨੂੰ ਬਰਕਰਾਰ ਨਹੀਂ ਰੱਖ ਸਕੀ ਅਤੇ ਸਲੋਵਾਕੀਆ ਦੀ ਮੇਗਦਾਲੇਨਾ ਰਿਬਾਰੀਕੋਵਾ ਦੇ ਹੱਥੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। 

ਅਠਵੀਂ ਸੀਡ ਰਿਬਾਰੀਕੋਵਾ ਨੇ ਵਿਸ਼ਵ ਰੈਂਕਿੰਗ 'ਚ 57ਵੇਂ ਨੰਬਰ ਦੀ ਸ਼ਾਰਾਪੋਵਾ ਨੂੰ ਇਕ ਘੰਟੇ 53 ਮਿੰਟ ਤੱਕ ਚਲੇ ਮੁਕਾਬਲੇ 'ਚ 7-6, 6-4 ਨਾਲ ਹਰਾਇਆ। ਪੰਜ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸ਼ਾਰਾਪੋਵਾ ਨੇ ਇਸ ਸਨਸਨੀਖੇਜ਼ ਹਾਰ ਦੇ ਬਾਅਦ ਕਿਹਾ, ''ਇਹ ਬੇਹੱਦ ਸਖਤ ਮੁਕਾਬਲਾ ਰਿਹਾ। 10 ਸਾਲਾਂ ਦੇ ਵਕਫੇ ਤੋਂ ਬਅਦ ਮੈਂ ਫਿਰ ਤੋਂ ਆਪਣਾ ਸਰਵਸ਼੍ਰੇਸ਼ਠ ਦੇਣਾ ਚਾਹੁੰਦੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਮੈਂ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਫਿੱਟ ਸੀ ਪਰ ਇਹ ਅੱਜ ਦੀ ਜਿੱਤ ਦੇ ਲਈ ਕਾਫੀ ਨਹੀਂ ਸੀ। ਰਿਬਾਰੀਕੋਵਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਹ ਜਿੱਤ ਦੀ ਹੱਕਦਾਰ ਸੀ।''


Related News